ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਦੀ ਸਜ਼ਾ–ਯਾਫ਼ਤਾ ਮੁਕੇਸ਼ ਦੀ ਤੁਰੰਤ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਫਾਂਸੀ ਦੀ ਸਜ਼ਾ–ਯਾਫ਼ਤਾ ਮੁਕੇਸ਼ ਦੀ ਤੁਰੰਤ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਸਾਲ 2012 ਦੇ ਬਹੁ–ਚਰਚਿਤ ਦਿੱਲੀ ਸਮੂਹਕ ਬਲਾਤਕਾਰ–ਕਤਲ ਕਾਂਡ (ਜਿਸ ਨੂੰ ਮੀਡੀਆ ਨਿਰਭਯਾ ਕੇਸ ਵਜੋਂ ਵੀ ਚੇਤੇ ਕਰਦਾ ਹੈ) ’ਚ ਮੌਤ ਦੀ ਸਜ਼ਾ–ਯਾਫ਼ਤਾ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਵੱਲੋਂ ਰਹਿਮ ਦੀ ਪਟੀਸ਼ਨ ਰੱਦ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਉੱਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ। ਅਦਾਲਤ ਨੇ ਦੋਸ਼ੀ ਮੁਕੇਸ਼ ਦੇ ਵਕੀਲ ਨੂੰ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਸਬੰਧਤ ਅਧਿਕਾਰੀ ਸਾਹਵੇਂ ਅੱਜ ਸੋਮਵਾਰ ਨੂੰ ਹੀ ਇਸ ਪਟੀਸ਼ਨ ਦਾ ਜ਼ਿਕਰ ਕਰਨ।

 

 

ਦੋਸ਼ੀ ਮੁਕੇਸ਼ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਕਿਸੇ ਨੂੰ ਫਾਂਸੀ ਦੀ ਸਜ਼ਾ ਹੋਣ ਵਾਲੀ ਹੈ, ਤਾਂ ਇਸ ਤੋਂ ਵੱਧ ਜ਼ਰੂਰੀ ਹੋਰ ਕੁਝ ਨਹੀਂ ਹੋ ਸਕਦਾ।

 

 

ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਪੁੱਜੇ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਆਪਣਾ ਦੁੱਖ ਪ੍ਰਗਟਾਉ਼ਦਿਆਂ ਕਿਹਾ ਕਿ ਬੀਤੇ 7 ਸਾਲਾਂ ਦੌਰਾਨ ਉਨ੍ਹਾਂ ਨੂੰ ਕਈ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਉਹ ਵਿਵਸਥਾ ਨੂੰ ਅਪੀਲ ਕਰਦੇ ਹਨ ਕਿ ਆਉਂਦੀ ਇੱਕ ਫ਼ਰਵਰੀ ਨੂੰ ਦੋਸ਼ੀਆਂ ਨੂੰ ਫਾਂਸੀ ਹੋਵੇ।

 

 

ਚੇਤੇ ਰਹੇ ਕਿ ਦਿੱਲੀ ਦੀ ਅਦਾਲਤ ਨੇ ਨਿਰਭਯਾ ਕੇਸ ਦੇ ਸਾਰੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ; ਜਿਸ ਮੁਤਾਬਕ ਸਭ ਨੂੰ ਇੱਕ ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੈ।

 

 

ਪੱਤਰਕਾਰਾਂ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਮਾਫ਼ੀ ਕੀਤੇ ਜਾਣ ਨੂੰ ਲੈ ਕੇ ਉੱਠ ਰਹੀਆਂ ਆਵਾਜ਼ਾਂ ਨਾਲ ਜੁੜੇ ਸੁਆਲਾਂ ਦਾ ਜੁਆਬ ਦਿੰਦਿਆਂ ਸ੍ਰੀਮਤੀ ਆਸ਼ਾ ਦੇਵੀ ਨੇ ਕਿਹਾ ਕਿ ਬੀਤੇ 7 ਸਾਲਾਂ ਦੌਰਾਨ ਉਹ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਵਹਿਸ਼ੀਆਨਾ ਤਰੀਕੇ ਨਾਲ ਜਬਰ–ਜਨਾਹ ਤੋਂ ਬਾਅਦ ਮੌਤ ਨਾਲ ਜੂਝਦੀ ਉਨ੍ਹਾਂ ਦੀ ਧੀ ਦੀ ਆਖ਼ਰ ਕੀ ਗ਼ਲਤੀ ਸੀ।

 

 

ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀ ਜੰਗ ਲੜਦੀ ਉਨ੍ਹਾਂ ਆਪਣੀ ਧੀ ਨੂੰ ਤੜਪਦਿਆਂ–ਮਰਦਿਆਂ ਵੇਖਿਆ ਹੈ। ਅਜਿਹੇ ਦੁੱਖ ਤੋਂ ਈਸ਼ਵਰ ਸਭ ਨੂੰ ਦੂਰ ਹੀ ਰੱਖੇ। ਉਨ੍ਹਾਂ ਦੋਸ਼ ਲਾਉਂਦਿਆਂ ਕਿ ਬੀਤੇ 7 ਸਾਲਾਂ ਦੌਰਾਨ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਕੋਈ ਵੀ ਨੁਮਾਇੰਦਾ ਉਨ੍ਹਾਂ ਨੂੰ ਨਹੀਂ ਮਿਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court ready to hear Mukesh waiting for hanging on 1st February