ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਉੱਪ-ਰਾਜਪਾਲ ਨੂੰ ਸੁਪਰੀਮ ਕੋਰਟ- 'ਤੁਸੀਂ ਖੁਦ ਨੂੰ ਸੁਪਰਮੈਨ ਸਮਝਦੇ ਹੋ', ਕੇਜਰੀਵਾਲ ਨੂੰ ਨਾ ਘਸੀਟੋ

ਦਿੱਲੀ ਦੇ ਉੱਪ-ਰਾਜਪਾਲ ਅਨਿਲ ਬੈਜਲ

ਸੁਪਰੀਮ ਕੇਰਟ ਨੇ ਕੂੜਾ ਨਿਪਟਾਰਾ ਮਸਲੇ ਦਾ ਹੱਲ ਕੱਢਣ ਦੇ ਮਾਮਲੇ ਵਿੱਚ ਫੇਲ੍ਹ ਸਾਬਿਤ ਹੋਣ 'ਤੇ ਦਿੱਲੀ ਦੇ ਉੱਪ-ਰਾਜਪਾਲ ਅਨਿਲ ਬੈਜਲ ਨੂੰ ਵੱਡੀ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਐੱਲਜੀ ਆਫਿਸ ਨੇ ਕੋਈ ਠੋਸ ਕਦਮ ਨਹੀਂ ਚੁੱਕੇ। ਪਹਿਲਾਂ ਤਾਂ ਐੱਲਜੀ ਨੇ ਨਗਰ ਨਿਗਮ ਦੀ ਸੱਤਾ ਦਾ ਦਾਅਵਾ ਕਰਨ ਉੱਤੇ ਪੂਰਾ ਜ਼ੋਰ ਲਾ ਦਿੱਤਾ। ਪਰ ਕੂੜੇ ਦੇ ਨਿਪਟਾਰੇ ਵਾਸਤੇ ਕੋਈ ਕੰਮ ਨਹੀਂ ਕੀਤਾ।

 

ਐੱਲਜੀ ਆਫਿਸ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਕੂੜੇ ਦਾ ਮੁੱਦਾ ਉਨ੍ਹਾਂ ਦੇ ਨਿਗਰਾਨੀ 'ਚ ਹੈ ਤੇ ਉਹ ਹੀ ਅਸਲੀ ਇੰਚਾਰਜ ਹਨ।

 

ਕੋਰਟ ਨੇ ਹੁਣ ਕੂੜੇ ਦੇ ਮੁੱਦੇ 'ਤੇ ਹੋਈ ਬੈਠਕ ਵਿੱਚ ਭਾਗ ਨਾ ਲੈਣ ਕਰਕੇ ਅਨਿਲ ਬੈਜਲ ਨੂੰ ਸਖਤ ਸ਼ਬਦਾਂ 'ਚ ਕਿਹਾ ਕਿ "ਤੁਸੀਂ ਕਹਿੰਦੇ ਹੋ ਮੇਰੇ ਕੋਲ ਸ਼ਕਤੀ ਹੈ, ਮੈਂ ਸਪੁਰਮੈਨ ਹਾਂ"।

 

ਕੋਰਟ ਨੇ ਅੱਗੇ ਕਿਹਾ ਕਿ ਤੁਸੀਂ 25 ਬੈਠਕਾਂ ਕੀਤੀਆਂ 50 ਵਾਰੀ ਚਾਹ ਪੀਤੀ, ਉਸ ਨਾਲ ਸਾਨੂੰ ਕੋਈ ਮਤਲਬ ਨਹੀਂ। ਸਿਰਫ ਇਹ ਦੱਸੋ ਕਿ ਹੱਲ ਕਿਉਂ ਨਹੀਂ ਨਿਕਲਿਆ। ਹਰੇਕ ਮਾਮਲੇ 'ਚ ਮੁੱਖ-ਮੰਤਰੀ ਨੂੰ ਨਾ ਘਸੀਟੋ। ਸਿਰਫ ਇਹ ਦੱਸੋ ਕਿ ਕੂੜੇ ਦੇ ਪਹਾੜ ਕਦੋਂ ਹਟਣਗੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:supreme court rebuke delhi lg over the waste issue another relief for kejriwal