ਅਗਲੀ ਕਹਾਣੀ

ਬੋਫੋਰਸ ਕੇਸ- ਸੁਪਰੀਮ ਕੋਰਟ ਨੇ CBI ਦੀ ਅਪੀਲ ਕੀਤੀ ਖਾਰਜ

ਬੋਫੋਰਸ ਕੇਸ

ਸੁਪਰੀਮ ਕੋਰਟ ਨੇ 64 ਕਰੋੜ ਰੁਪਏ ਦੇ ਬੋਫੋਰਸ ਘੁਟਾਲੇ ਦੇ ਮਾਮਲੇ 'ਚ ਹਿੰਦੂਜਾ ਭਰਾਵਾਂ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੀ.ਬੀ.ਆਈ. ਦੀ ਅਰਜ਼ੀ ਖਾਰਜ ਕਰ ਦਿੱਤੀ।

 

ਭਾਸ਼ਾ ਦੇ ਅਨੁਸਾਰ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਬੋਫੋਰਸ ਕੇਸ 'ਚ ਹਾਈ ਕੋਰਟ ਵੱਲੋਂ ਹਿੰਦੂਜਾ ਭਰਾਵਾਂ ਨੂੰ ਬਰੀ ਕੀਤੇ ਜਾਣ ਵਿਰੁੱਧ ਅਪੀਲ ਦਾਖ਼ਲ ਕਰਨ 'ਚ ਦੇਰੀ ਹੋਣ 'ਤੇ ਸੀ.ਬੀ.ਆਈ. ਤਰਫ਼ੋ ਦਿੱਤੇ ਤਰਕਾਂ ਤੋਂ ਉਹ ਸੰਤੁਸ਼ਟ ਨਹੀਂ ਹਨ।

 

ਬੈਂਚ ਨੇ ਕਿਹਾ ਕਿ ਵਕੀਲ ਅਜੈ ਅਗਰਵਾਲ ਦੀ ਫੈਸਲੇ ਦੇ ਖਿਲਾਫ ਪਟੀਸ਼ਨ ਹਾਈ ਕੋਰਟ 'ਚ ਲੰਬਿਤ ਹੈ ਤੇ ਸੀਬੀਆਈ ਆਪਣੀਆਂ ਸਾਰੀਆਂ ਦਲੀਲਾਂ ਉੱਥੇ ਦੇ ਸਕਦੀ ਹੈ।

 

ਇਹ ਸੌਦਾ 24 ਮਾਰਚ 1986 ਨੂੰ ਸਵੀਡਨ ਦੀ ਕੰਪਨੀ ਏਬੀ ਬੋਫੋਰਸ ਤੇ ਭਾਰਤ ਵਿਚਾਲੇ ਹੋਇਆ ਸੀ। ਅਦਾਲਤ ਨੇ ਕਿਹਾ ਕਿ ਉਹ ਇਸ ਮੁੱਦੇ ਉੱਤੇ ਸੁਣਵਾਈ ਨਹੀਂ ਕਰ ਸਕਦੀ ਕਿਉਂਕਿ ਅਪੀਲ ਕਰਨ 'ਚ 13 ਸਾਲ ਦਾ ਸਮਾਂ ਲੱਗਿਆ ਹੈ. 4500 ਦਿਨ ਬਾਅਦ ਅਪੀਲ ਕਰਨ ਬਾਰੇ ਵੀ ਕੋਈ ਸਹੀ ਦਲੀਲ ਸੀਬੀਆਈ ਪੇਸ਼ ਨਹੀਂ ਕਰ ਸਕੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:supreme court refuses cbi appeal to reopen Bofors case