ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ਰਾਜ ਸਭਾ ਚੋਣ : SC ਵੱਲੋਂ ਕਾਂਗਰਸ ਦੀ ਪਟੀਸ਼ਨ ਉਤੇ ਸੁਣਵਾਈ ਕਰਨ ਤੋਂ ਇਨਕਾਰ

ਗੁਜਰਾਤ ਰਾਜ ਸਭਾ ਚੋਣ : SC ਵੱਲੋਂ ਕਾਂਗਰਸ ਦੀ ਪਟੀਸ਼ਨ ਉਤੇ ਸੁਣਵਾਈ ਕਰਨ ਤੋਂ ਇਨਕਾਰ

ਸੁਪਰੀਮ ਕੋਰਟ ਨੇ ਗੁਜਰਾਤ ਵਿਚ ਖਾਲੀ ਹੋਈਆਂ ਦੋ ਰਾਜ ਸਭਾ ਸੀਟਾਂ ਲਈ ਅਲੱਗ–ਅਲੱਗ ਉਪ ਚੋਣ ਕਰਵਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਖਿਲਾਫ ਗੁਜਰਾਤ ਕਾਂਗਰਸ ਦੀ ਪਟੀਸ਼ਨ ਉਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਗੁਜਰਾਤ ਕਾਂਗਰਸ ਦੇ ਆਗੂ ਪਰੇਸ਼ਭਾਈ ਧਨਾਨੀ ਨੇ ਦਾਖਲ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਕਿਹਾ ਕਿ ਉਹ ਚੋਣ ਕਮਿਸ਼ਨ ਕੋਲ ਜਾ ਸਕਦੇ ਹਨ।

 

ਪਿਛਲੀ ਸੁਣਵਾਈ ਵਿਚ ਜੱਜ ਦੀਪਕ ਗੁਪਤਾ ਅਤੇ ਦੱਜ ਸੂਰਜਕਾਂਤ ਦੇ ਛੁੱਟੀ ਵਾਲੇ ਬੈਂਚ ਨੇ ਦਾਖਲ ਪਟੀਸ਼ਨ ਵਿਚ ਕਾਂਗਰਸ ਨੂੰ ਕਿਹਾ ਸੀ ਕਿ ਇਹ ਅਜਿਹਾ ਮੁੱਦਾ ਹੈ ਜਿਸ ਨੂੰ ਚੁਣਾਵੀਂ ਪਟੀਸ਼ਨ ਦੇ ਰਾਹੀਂ ਉਠਾਇਆ ਜਾ ਸਕੇ, ਇਸ ਲਈ ਇਸ ਉਤੇ ਸੁਣਵਾਈ ਜ਼ਰੂਰੀ ਹੈ। ਗੁਜਰਾਤ ਕਾਂਗਰਸ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਵੇਕ ਤਨਖਾ ਨੇ ਕਿਹਾ ਕਿ ਦਿੱਲੀ ਹਾਈਕੋਰਟ ਦੇ ਕੁਝ ਫੈਸਲੇ ਹਨ ਜੋ ਉਨ੍ਹਾਂ ਦੇ ਪੱਖ ਵਿਚ ਹਨ। ਇਸ ਉਤੇ ਬੈਂਚ ਨੇ ਕਿਹਾ ਕਿ ਅਸੀਂ ਅਜੇ ਕੁਝ ਨਹੀਂ ਕਹਿ ਰਹੇ। ਅਸੀਂ ਇਹ ਤੈਅ ਕਰਨਾ ਹੋਵੇਗਾ ਕਿ ਇਹ ਜਨਰਲ ਖਾਲੀ ਹੈ ਜਾਂ ਫਿਰ ਸੰਵਿਧਾਨਿਕ। ਇਸ ਮਾਮਲੇ ਉਤੇ ਸੁਣਵਾਈ ਜ਼ਰੂਰੀ ਹੈ।

 

ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੀ ਸਨੀਅਰ ਆਗੂ ਸਮ੍ਰਿਤੀ ਇਰਾਨੀ ਦੇ ਕ੍ਰਮਵਾਰ ਗਾਂਧੀਨਗਰ ਅਤੇ ਅਮੇਠੀ ਤੋਂ ਲੋਕ ਸਭਾ ਚੋਣ ਜਿੱਤਣ ਬਾਅਦ ਗੁਜਰਾਤ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਖਾਲੀ ਹੋਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court refuses to entertain a plea of Gujarat Congress against the decision of the Election Commission