ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਝਟਕਾ

ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਝਟਕਾ

ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਆਸਾਰਾਮ ਨੂੰ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਜਮਾਨਤ ਦੇਣ ਤੋਂ ਇਕ ਵਾਰ ਫਿਰ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਹਿਲਾਂ ਮੁਕਦਮੇ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਅਤੇ ਗੁਜਰਾਤ ਟਰਾਈਲ ਅਦਾਲਤ ਤੋ਼ ਮਾਮਲੇ ਦੀ ਸੁਣਵਾਈ ਪੂਰੀ ਕਰਨ ਨੂੰ ਕਿਹਾ ਹੈ।

 

 

ਦੱਸ ਦੇਈਏ ਕਿ ਨਾਬਾਲਿਗ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੋਸ਼ੀ ਆਸਾਰਾਮ ਨੂੰ ਜੋਧਪੁਰ ਦੀ ਇਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਆਸਾਰਾਮ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਦੀ ਹਵਾ ਖਾ ਰਿਹਾ ਹੈ

 

 

ਇਸੇ ਮਾਮਲੇ ਬਾਕੀ ਦੋ ਦੋਸ਼ੀਆਂ ਸ਼ਿਲਪੀ ਉਰਫ਼ ਸੰਚਿਤਾ ਗੁਪਤਾ (ਸੇਵਾਦਾਰਨੀ), ਸ਼ਰਦਚੰਦਰ ਉਰਫ਼ ਸ਼ਰਤਚੰਦਰ ਨੂੰ 20-20 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਹੋਇਆਂ ਸ਼ਿਵਾ ਉਰਫ਼ ਸਵਾਰਾਮ (ਆਸਾਰਾਮ ਦਾ ਮੁੱਖ ਸੇਵਾਦਾਰ), ਪ੍ਰਕਾਸ਼ ਤ੍ਰਿਵੇਦੀ (ਆਸਾਰਾਮ ਦਾ ਰਸੋਈਆ) ਨੂੰ ਬਰੀ ਕਰ ਦਿੱਤਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court refuses to grant bail to Asaram in sexual assault case