ਅਗਲੀ ਕਹਾਣੀ

ਸੁਪਰੀਮ ਕੋਰਟ ਨੇ ‘ਤਿੰਨ ਤਲਾਕ ਆਰਡੀਨੈਂਸ’ ’ਚ ਦਖਲ ਦੇਣ ਤੋਂ ਕੀਤੀ ਨਾਂਹ

ਸੁਪਰੀਮ ਕੋਰਟ ਨੇ ਤਿੰਨ ਤਲਾਕ ਆਰਡੀਨੈਂਸ ਚ ਦਖਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਰੰਜਨ ਗੋਗੋਈ ਨੇ ਅਪੀਲ ਕਰਤਾ ਨੂੰ ਕਿਹਾ ਕਿ ਤੁਹਾਡੇ ਕੋਲ ਕੋਈ ਤੱਥ ਹੋ ਸਕਦੇ ਹਨ ਪਰ ਅਸੀਂ ਇਸ ਮਾਮਲੇ ਚ ਦਖਲਾ ਨਹੀਂ ਦੇਵਾਂਗੇ। ਅਪੀਲ ਚ ਤਿੰਨ ਤਲਾਕ ਆਰਡੀਨੈਂਸ ਨੂੰ ਗੈਰਸੰਵਿਧਾਨਿਕ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ।

 

ਜਾਣਕਾਰੀ ਮੁਤਾਬਕ ਸਮੱਸਤ ਕੇਰਲ ਜਮਿਯਤ ਉਲੇਮਾ, ਯੂਪੀ ਦੇ ਫੈਜ਼ਾਬਾਦ ਦੇ ਸੈਂਯਦ ਫਾਰੁਕ ਅਤੇ ਮੁਹੰਮਦ ਸਿੱਦਕੀ ਨੇ ਇਹ ਅਪੀਲ ਦਾਇਰ ਕੀਤੀ ਹੈ। ਅਪੀਲ ਚ ਕਿਹਾ ਗਿਆ ਹੈ ਕਿ ਇਹ ਆਰਡੀਨੈਂਸ ਆਪਹੁਦਰਾ ਅਤੇ ਭੇਦਭਾਵ ਭਰਿਆ ਹੈ ਸਿੱਟੇ ਵਜੋਂ ਇਹ ਆਰਡੀਨੈਂਸ ਗੈਰਸੰਵਿਧਾਨਿਕ ਹੈ ਅਤੇ ਸਮਾਨਤਾ ਦੇ ਮੁੱਢਲੇ ਅਧਿਕਾਰਾਂ ਦੇ ਵੀ ਖਿਲਾਫ ਹੈ।

 

ਦੱਸਣਯੋਗ ਹੈ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲੇ ਚ ਮੁਸਲਿਮ ਭਾਈਚਾਰੇ ਚ 1400 ਸਾਲਾਂ ਤੋਂ ਚੱਲ ਰਹੇ ਤਿੰਨ ਤਲਾਕ (ਤਲਾਕ ਏ ਬਿੱਦਦਤ) ਦੀ ਰਵਾਇਤ ਨੂੰ ਗੈਰਸੰਵਿਧਾਨਿਕ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤਿੰਨ ਤਲਾਕ, ਮੁੱਢਲੇ ਅਧਿਕਾਰਾਂ ਦੀ ਉਲੰਘਣਾ ਹੈ।

 

ਪੰਜ ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਬਹੁਮਤ (3:2) ਦੇ ਆਧਾਰ ਤੇ ਦਿੱਤੇ ਗਏ ਇਸ ਫੈਸਲੇ ਚ ਕਿਹਾ ਕਿ ਤਿੰਨ ਤਲਾਕ ਸਾਫ ਤੌਰ ਤੇ ਆਪਹੁਦਰਾ ਹੈ ਕਿਉਂਕਿ ਇਸ ਦੇ ਤਹਿਤ ਮੁਸਲਿਮ ਮਰਦ ਵਿਆਹ ਦੇ ਸਬੰਧਾਂ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਾ ਹੈ ਉਹ ਵੀ ਸਬੰਧ ਨੂੰ ਬਚਾਉਣ ਦੀ ਕੋਸਿ਼ਸ਼ ਕੀਤੇ ਬਿਨਾ। ਲਿਹਾਜ਼ਾ ਸੰਵਿਧਾਨ ਦੇ ਆਰਟੀਕਲ 25 ਮਤਲਬ ਧਾਰਮਿਕ ਆਜ਼ਾਦੀ ਦੇ ਹੱਕ ਤਹਿਤ ਇਸ ਰਵਾਇਤ ਨੂੰ ਰਾਖਵਾਂ ਨਹੀਂ ਰੱਖਿਆ ਜਾ ਸਕਦਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court refuses to interfere in three divorce ordinances