ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫੇਲ ਮਾਮਲਾ: ਰੀਵਿਊ ਪਟੀਸ਼ਨ ਅਤੇ ਰਾਹੁਲ ਦੇ ਬਿਆਨ ਉੱਤੇ ਫੈਸਲਾ ਸੁਰੱਖਿਅਤ

ਰਾਫੇਲ ਮਾਮਲੇ ਵਿੱਚ ਦਾਇਰ ਰੀਵਿਊ ਪਟੀਸ਼ਨ ਅਤੇ ਰਾਹੁਲ ਗਾਂਧੀ ਦੀ ਟਿਪਣੀ ਨਾਲ ਹੋਈ ਸੁਪਰੀਮ ਕੋਰਟ ਦੀ ਉਲੰਘਣਾ ਮਾਮਲੇ ਵਿੱਚ ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਰਾਫੇਲ ਸੌਦੇ ਤੇ ਸੁਪਰੀਮ ਕੋਰਟ ਨੇ ਸਾਰੀਆਂ ਪਾਰਟੀਆਂ ਨੂੰ ਕਿਹਾ ਕਿ ਉਹ 2 ਹਫ਼ਤਿਆਂ ਦੇ ਅੰਦਰ ਲਿਖਤੀ ਦਲੀਲਾਂ ਦੇ ਸਕਦੇ ਹਨ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬੀਤੇ ਸੋਮਵਾਰ (6 ਮਈ) ਨੂੰ ਆਪਣੇ ਹੁਕਮ ਨੂੰ ਗ਼ਲਤ ਤਰੀਕੇ ਨਾਲ ਰਾਫੇਲ ਅਤੇ ਉਸ ਦੇ ਫੈਸਲੇ ਨਾਲ ਜੁੜੀਆਂ ਰੀਵਿਊ ਪਟੀਸ਼ਨਾਂ ਅਤੇ ਪ੍ਰਧਾਨ ਮੰਤਰੀ ਵਿਰੁੱਧ ਚੌਕੀਦਾਰ ਚੋਰ ਹੈ, ਟਿਪਣੀ ਕਰਨ ਗ਼ਲਤ ਤਰੀਕੇ ਨਾਲ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਹਿਣ ਦੇ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਉਲੰਘਣਾ ਪਟੀਸ਼ਨ ਦੀ ਸੁਣਵਾਈ ਲਈ ਵੱਖ-ਵੱਖ ਸੂਚੀਬੱਧ ਕਰਨ ਨਾਲ ਥੋੜੀ ਹੈਰਾਨੀ ਪ੍ਰਗਟਾਈ ਸੀ।

 

 

 

 ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਇੱਕ ਵਿਸ਼ੇਸ਼ ਬੈਂਚ ਨੇ ਕਿਹਾ ਸੀ ਕਿ ਉਸ ਨੇ ਪਹਿਲਾਂ ਹੀ ਇਹ ਸਪੱਸ਼ਟ ਕੀਤਾ ਸੀ ਕਿ ਦੋਵੇਂ ਮਾਮਲੇ ਨਾਲ ਨਾਲ ਸੁਣੇ ਜਾਣਗੇ। ਪਰ ਇਸ ਦੇ ਬਾਵਜੂਦ ਮਾਣਹਾਨੀ ਪਟੀਸ਼ਨ ਨੂੰ ਸੁਣਵਾਈ ਲਈ ਸੋਮਵਾਰ ਨੂੰ ਰੀਵਿਊ ਪਟੀਸ਼ਨਾਂ ਨਾਲ ਸੂਚੀਬੱਧ ਨਹੀਂ ਕੀਤਾ ਗਿਆ।

ਬੈਂਚ ਨੇ ਦੱਸਿਆ ਗਿਆ ਕਿ ਗਾਂਧੀ ਵਿਰੁੱਧ ਉਲੰਘਣਾ ਪਟੀਸ਼ਨ 10 ਮਈ ਨੂੰ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਹੈ। ਇਸ ਬੈਂਚ ਵਿੱਚ ਜਸਟਿਸ ਐਸ ਕੇ ਕੌਲ ਅਤੇ  ਕੇ ਐਮ ਜੋਸੇਫ ਵੀ ਸ਼ਾਮਲ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:supreme court reserve orders on review petition in rafale issue