ਰਾਫੇਲ ਸੌਦੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਖਲ ਅਰਜੀਆਂ 'ਤੇ ਅੱਜ ਲੰਬੀ ਸੁਣਵਾਈ ਹੋਈ। ਅਦਾਲਤ ਰਾਫੇਲ ਸੌਦੇ ਦੀ ਕੀਮਤ ਅਤੇ ਇਸ ਦੇ ਫਾਇਦੇ ਦੀ ਜਾਂਚ ਕਰੇਗੀ। ਕੇਂਦਰ ਨੇ ਪਿਛਲੀ ਸੁਣਵਾਈ 'ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਕੀਮਤ ਤੇ ਉਸ ਦੇ ਫਾਇਦੇ ਸਬੰਧੀ ਕੋਰਟ ਨੂੰ ਸੀਲਬੰਦ ਦੋ ਲਿਫਾਫਿਆਂ 'ਚ ਰਿਪੋਰਟ ਸੌਂਪੀ ਸੀ।
ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐਸ ਕੇ ਕੌਲ ਤੇ ਜਸਟਿਸ ਕੇ ਐਮ ਜੋਸੋਫ ਦੀ ਬੈਂਚ ਇਸ ਮਾਮਲੇ ਦੀ ਅਹਿਮ ਸੁਣਵਾਈ ਕਰ ਰਹੀ ਹੈ। ਉਥੇ ਹੀ, ਰਾਫੇਲ ਮਾਮਲੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਭਾਰਤੀ ਹਵਾਈ ਫੌਜ ਨੇ ਸਰਕਾਰ ਦਾ ਸਮਰਥਨ ਕੀਤਾ ਹੈ। ਭਾਰਤੀ ਹਵਾਈ ਫੌਜ ਨੇ ਅਦਾਲਤ ਵਿਚ ਦੱਸਿਆ ਕਿ 1985 ਤੋਂ ਬਾਅਦ ਦੇਸ਼ ਵਿਚ ਕੋਈ ਵੀ ਲੜਾਕੂ ਜਹਾਜ਼ ਨਹੀਂ ਆਇਆ ਹੈ।