ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਦੇ ਇਹ ਸਾਬਕਾ ਜੱਜ ਹੋ ਸਕਦੇ ਨੇ ਭਾਰਤ ਦੇ ਪਹਿਲੇ ਲੋਕਪਾਲ

ਸੁਪਰੀਮ ਕੋਰਟ ਦੇ ਇਹ ਸਾਬਕਾ ਜੱਜ ਹੋ ਸਕਦੇ ਨੇ ਭਾਰਤ ਦੇ ਪਹਿਲੇ ਲੋਕਪਾਲ

ਸੁਪਰੀਮ ਕੋਰਟ (SC) ਦੇ ਸਾਬਕਾ ਜੱਜ ਪਿਨਾਕੀ ਚੰਦਰ ਘੋਸ਼ ਦੇ ਦੇਸ਼ ਦਾ ਪਹਿਲਾ ਲੋਕਪਾਲ ਬਣਨ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਸ੍ਰੀ ਘੋਸ਼ ਨੂੰ ਜੋ ਪੀ.ਸੀ. ਘੋਸ਼ ਦੇ ਨਾਂਅ ਨਾਲ ਵੱਧ ਜਾਣਿਆ ਜਾਂਦਾ ਹੈ।

 

 

ਜਸਟਿਸ ਪੀਸੀ ਘੋਸ਼ ਦੇ ਨਾਂਅ ਨੂੰ ਹਰੀ ਝੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਚੋਣ ਕਮੇਟੀ ਨੇ ਦਿੱਤੀ ਹੈ। ਇਸ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ, ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਸ਼ਾਮਲ ਹਨ।

 

 

ਜਸਟਿਸ (ਸੇਵਾ–ਮੁਕਤ) ਪੀ.ਸੀ. ਘੋਸ਼ ਦਾ ਨਾਂਅ ਉਨ੍ਹਾਂ 10 ਵਿਅਕਤੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ‘ਲੋਕਪਾਲ ਖੋਜ ਕਮੇਟੀ’ ਨੇ ਚੁਣਿਆ ਸੀ। ਸ੍ਰੀ ਘੋਸ਼ ਮਈ 2017 ’ਚ ਸੁਪਰੀਮ ਕੋਰਟ ਤੋਂ ਸੇਵਾ–ਮੁਕਤ ਹੋਏ ਸਨ ਤੇ ਫਿਰ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਜੁੜ ਗਏ ਸਨ।

 

 

ਜਸਟਿਸ ਘੋਸ਼ ਪਹਿਲਾਂ ਕਲਕੱਤਾ ਹਾਈ ਕੋਰਟ ਦੇ ਵੀ ਜੱਜ ਰਹਿ ਚੁੱਕੇ ਹਨ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹੇ ਹਨ। ਹੁਣ ਜੇ ਉਨ੍ਹਾਂ ਦੀ ਲੋਕਪਾਲ ਵਜੋਂ ਨਿਯੁਕਤੀ ਹੁੰਦੀ ਹੈ, ਤਾਂ ਇਹ ਲੋਕਪਾਲ ਕਾਨੂੰਨ ਲਾਗੂ ਹੋਣ ਦੇ ਪੰਜ ਸਾਲਾਂ ਪਿੱਛੋਂ ਹੋਵੇਗੀ ਕਿਉਂਕਿ ਲੋਕਪਾਲ ਐਕਟ 16 ਜਨਵਰੀ, 2014 ਨੂੰ ਅਧਿਸੂਚਿਤ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court s Ex Judge may be India s first Lokpal