ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਦੇ ਇਹ 5 ਜੱਜ ਸੁਣਾ ਰਹੇ ਅਯੁੱਧਿਆ ’ਤੇ ਇਤਿਹਾਸਕ ਫ਼ੈਸਲਾ

ਸੁਪਰੀਮ ਕੋਰਟ ਦੇ ਇਹ 5 ਜੱਜ ਸੁਣਾ ਰਹੇ ਅਯੁੱਧਿਆ ’ਤੇ ਇਤਿਹਾਸਕ ਫ਼ੈਸਲਾ

ਅਯੁੱਧਿਆ ਵਿਵਾਦ ’ਤੇ ਇਤਿਹਾਸਕ ਫ਼ੈਸਲੇ ਦੀ ਹੁਣ ਉਡੀਕ ਚੱਲ ਰਹੀ ਹੈ। ਅਯੁੱਧਿਆ ਵਿਵਾਦ ਦੀ ਸੁਣਵਾਈ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਚ ਨੇ ਕੀਤੀ ਹੈ। ਇਸ ਬੈਂਚ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐੱਸ. ਅਬਦੁਲ ਨਜ਼ੀਰ ਹਨ।

 

 

ਆਖ਼ਰ ਕੌਣ ਹਨ ਇਹ ਜੱਜ, ਪੜ੍ਹੋ ਇਨ੍ਹਾਂ ਬਾਰੇ ਸਭ ਕੁਝ ਇੱਥੇ:

 

 

ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ

ਚੀਫ਼ ਜਸਟਿਸ ਰੰਜਨ ਗੋਗੋਈ ਦਾ ਜਨਮ 18 ਨਵੰਬਰ, 1954 ਨੂੰ ਹੋਇਆ ਸੀ। ਉਨ੍ਹਾਂ 1978 ’ਚ ਬਾਰ ਕੌਂਸਲ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ। ਉਨ੍ਹਾਂ ਦੀ ਵਕਾਲਤ ਦਾ ਜ਼ਿਆਦਾਤਰ ਸਮਾਂ ਗੁਹਾਟੀ ਹਾਈ ਕੋਰਟ ’ਚ ਬੀਤਿਆ।  28 ਫ਼ਰਵਰੀ, 2001 ਨੂੰ ਉਹ ਗੁਹਾਟੀ ਹਾਈ ਕੋਰਟ ਵਿੱਚ ਪੱਕੇ ਜੱਜ ਵਜੋਂ ਨਿਯੁਕਤ ਹੋਏ ਸਨ।

 

 

9 ਸਤੰਬਰ, 2010 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤਬਾਦਲਾ ਹੋਇਆ ਸੀ। ਉਹ 12 ਫ਼ਰਵਰੀ, 2011 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ ਹੋਏ ਸਨ। 23 ਅਪ੍ਰੈਲ, 2012 ਨੂੰ ਉਹ ਸੁਪਰੀਮ ਕੋਰਟ ’ਚ ਨਿਯੁਕਤ ਹੋਏ ਸਨ। 3 ਅਕਤੂਬਰ, 2018 ਨੂੰ ਉਹ ਦੇਸ਼ ਦੇ ਚੀਫ਼ ਜਸਟਿਸ ਬਣੇ ਸਨ।

 

 

ਜਸਟਿਸ ਸ਼ਰਦ ਅਰਵਿੰਦ ਬੋਬੜੇ:

ਜਸਟਿਸ ਬੋਬੜੇ ਦਾ ਜਨਮ 24 ਅਪ੍ਰੈਲ, 1956 ਨੂੰ ਹੋਇਆ ਸੀ। ਉਨ੍ਹਾਂ ਨਾਗਪੁਰ ਯੂਨੀਵਰਸਿਟੀ ਤੋਂ ਬੀਏ ਤੇ ਐੱਲਐੱਲਬੀ ਕੀਤੀ ਸੀ। ਉਹ 1998 ’ਚ ਸੀਨੀਅਰ ਵਕੀਲ ਬਣੇ ਸਨ। 29 ਮਾਰਚ, 2000 ਨੂੰ ਉਹ ਮੁੰਬਈ ਹਾਈ ਕੋਰਟ ਦੇ ਬੈਂਚ ਵਿੱਚ ਐਡੀਸ਼ਨਲ ਜੱਜ ਨਿਯੁਕਤ ਹੋਏ ਸਨ। 12 ਅਪ੍ਰੈਲ, 2013 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਬਣੇ ਸਨ।

 

 

ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ:

ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ ਦਾ ਜਨਮ 11 ਨਵੰਬਰ, 1959 ’ਚ ਹੋਇਆ ਸੀ। ਉਨ੍ਹਾਂ ਦਿੱਲੀ ਦੇ ਸੇਂਟ ਸਟੀਫ਼ਨਜ਼ ਕਾਲਜ ਤੋਂ ਬੀਏ ਕੀਤੀ ਸੀ ਤੇ ਦਿੱਲੀ ਯੂਨੀਵਰਸਿਟੀ ਤੋਂ LLB. 1998 ਜੂਨ ’ਚ ਉਹ ਐਡੀਸ਼ਨਲ ਸਾਲਿਸਿਟਰ ਜਨਰਲ ਬਣੇ ਸਨ। 29 ਮਾਰਚ, 2000 ਨੂੰ ਉਹ ਬੰਬਈ ਹਾਈ ਕੋਰਟ ਦੇ ਜੱਜ ਬਣੇ ਸਨ। 13 ਮਈ, 2016 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਸਨ।

 

 

ਜਸਟਿਸ ਅਸ਼ੋਕ ਭੂਸ਼ਣ:

ਜਸਟਿਸ ਅਸ਼ੋਕ ਭੂਸ਼ਣ ਦਾ ਜਨਮ 5 ਜੁਲਾਈ, 1956 ਨੂੰ ਹੋਇਆ ਸੀ। ਉਨ੍ਹਾਂ 1975 ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਲਾਹਾਬਾਦ ਯੂਨੀਵਰਸਿਟੀ ਤੋਂ 1979 ’ਚ ਵਕਾਲਤ ਪਾਸ ਕੀਤੀ ਸੀ। 24 ਅਪ੍ਰੈਲ, 2001 ਨੂੰ ਉਹ ਅਲਾਹਾਬਾਦ ਹਾਈ ਕੋਰਟ ਦੇ ਪੱਕੇ ਜੱਜ ਬਣੇ ਸਨ। 13 ਮਈ, 2016 ਨੂੰ ਉਹ ਸੁਪਰੀਮ ਕੋਰਟ ਦੇ ਜਸਟਿਸ ਬਣੇ ਸਨ।

 

 

ਜਸਟਿਸ ਐੱਸ ਅਬਦੁਲ ਨਜ਼ੀਰ:

ਜਸਟਿਸ ਐੱਸ ਅਬਦੁਲ ਨਜ਼ੀਰ ਦਾ ਜਨਮ 5 ਜਨਵਰੀ, 1958 ਨੂੰ ਹੋਇਆ ਸੀ। ਮੁਡੇਬਿਦਰੀ ਦੇ ਮਹਾਵੀਰ ਕਾਲਜ ’ਚ ਬੀ.ਕਾੱਮ ਦੀ ਡਿਗਰੀ ਲੈਣ ਪਿੱਛੋਂ ਉਨ੍ਹਾਂ ਐੱਸਡੀਐੱਮ ਲਾੱਅ ਕਾਲਜ, ਕੋਡੀਆਲਬੇਲ ਮੈਂਗਲੁਰੂ ਤੋਂ ਵਕਾਲਤ ਪਾਸ ਕੀਤੀ ਸੀ। ਉਨ੍ਹਾਂ 1983 ’ਚ ਬੰਗਲੌਰ ਸਥਿਤ ਕਰਨਾਟਕ ਹਾਈ ਕੋਰਟ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਸੀ। ਮਈ 2003 ’ਚ ਉਹ ਕਰਨਾਟਕ ਹਾਈ ਕੋਰਟ ਦੇ ਇੱਕ ਐਡੀਸ਼ਨਲ ਜੱਜ ਬਣੇ ਸਨ ਤੇ ਫਿਰ ਉੱਥੇ ਹੀ ਪੱਕੇ ਜੱਜ ਬਣੇ। ਫ਼ਰਵਰੀ 2017 ’ਚ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court s these 5 Judges are giving Historical Verdict over Ayodhya