ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਤਰ ਮੰਤਰ ਉਤੇ ਪ੍ਰਦਰਸ਼ਨ ਕਰਨ `ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲੱਗ ਸਕਦੀ : ਸੁਪਰੀਮ ਕੋਰਟ

ਸੁਪਰੀਮ ਕੋਰਟ

ਜੰਤਰ-ਮੰਤਰ `ਤੇ ਪ੍ਰਦਰਸ਼ਨ ਅਤੇ ਧਰਨਾ ਦੇਣ `ਤੇ ਮੁਕੰਮਲ ਰੋਕ ਲਗਾਉਣ `ਤੇ ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਪੂਰੀ ਤਰ੍ਹਾਂ ਰੋਕ ਨਹੀਂ ਲੱਗ ਸਕਦੀ। ਬੈਂਚ ਨੇ ਕੇਂਦਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੇ ਪ੍ਰਦਰਸ਼ਨਾਂ ਨੂੰ ਆਗਿਆ ਦੇਣ ਸਬੰਧੀ ਦਿਸ਼ਾ ਨਿਰਦੇਸ਼ ਤੈਅ ਕਰੇ। ਜਸਟਿਸ ਏ ਕੇ ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਨੇ ਕਿਹਾ ਕਿ ਨਾਗਰਿਕਾਂ ਦੇ ਪ੍ਰਦਰਸ਼ਨ ਕਰਨ ਅਤੇ ਸ਼ਾਂਤ ਜੀਵਨ ਜਿਉਣ ਦੇ ਦੋਵੇਂ ਆਪਸ `ਚ ਵਿਰੋਧੀ ਅਧਿਕਾਰਾਂ ਵਿਚ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ।


ਕੇਂਦਰ ਨੂੰ ਇਸ ਸਬੰਧੀ ਦਿਸ਼ਾ ਨਿਰਦੇਸ਼ ਤੈਅ ਕਰਨ ਦੇ ਨਿਰਦੇਸ਼ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਜੰਤਰ ਮੰਤਰੀ ਅਤੇ ਬੋਟ ਕਲੱਬ (ਇੰਡੀਆ ਗੇਟ) ਵਰਗੀਆਂ ਥਾਵਾਂ `ਤੇ ਪ੍ਰਦਰਸ਼ਨ ਕਰਨ ਲਈ ਮੁਕੰਮਲ ਪਾਬੰਦੀ ਨਹੀਂ ਹੋ ਸਕਦੀ। ਬੈਂਚ ਇਹ ਸੁਣਵਾਈ ਜੰਤਰ-ਮੰਤਰ ਅਤੇ ਬੋਟ ਕਲੱਬ `ਤੇ ਹੋਣ ਵਾਲਿਆਂ ਪ੍ਰਦਰਸ਼ਨਾਂ `ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਲਗਾਈ ਪਾਬੰਦੀ ਨੂੰ ਚੁਣੌਤੀ ਸਬੰਧੀ ਦਾਇਰ ਕੀਤੀ ਯਾਚਿਕਾ `ਤੇ ਸੁਣਾਈ ਸਮੇਂ ਕੀਤੀ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜੰਤਰ ਮੰਤਰ `ਤੇ ਪ੍ਰਦਰਸ਼ਨ ਕਰਨ `ਤੇ ਰੋਕ ਲਗਾ ਦਿੱਤੀ ਸੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court says No blanket ban on protests at Delhi Jantar Mantar and Boat Club