ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਨਾਲ ਗੱਲ ਕਰੇ ਕੇਂਦਰ: ਸੁਪਰੀਮ ਕੋਰਟ

ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਨਾਲ ਗੱਲ ਕਰੇ ਕੇਂਦਰ: ਸੁਪਰੀਮ ਕੋਰਟ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ’ਚ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਪ੍ਰਦਰਸ਼ਨ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਸੰਜੇ ਕੌਸ਼ਲ ਤੇ ਜਸਟਿਸ ਕੇਐੱਮ ਜੋਜ਼ਫ਼ ਦੀ ਅਗਵਾਈ ਹੇਠਲਾ ਬੈਂਚ ਕਰ ਰਿਹਾ ਹੈ।

 

 

ਅਦਾਲਤ ਨੇ ਕਿਹਾ ਕਿ ਲੋਕਤੰਤਰ ਹਰੇਕ ਲਈ ਹੈ। ਅਜਿਹੀ ਹਾਲਤ ’ਚ ਵਿਰੋਧ ਦੇ ਨਾਂਅ ’ਤੇ ਸੜਕ ਜਾਮ ਨਹੀਂ ਕੀਤੀ ਜਾ ਸਕਦੀ। ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਅਦਾਲਤ ਨੇ ਇੱਕ ਵਾਰਤਾਕਾਰ ਨਿਯੁਕਤ ਕੀਤਾ ਹੈ।

 

 

ਸੀਨੀਅਰ ਵਕੀਲ ਸੰਜੇ ਹੇਗੜੇ ਨਾਲ ਵਕੀਲ ਸਾਧਨਾ ਰਾਮਚੰਦਰਨ ਨੂੰ ਵਾਰਤਾਕਾਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਾਰਤਾਕਾਰਾਂ ਦੀ ਮਦਦ ਵਜਹਤ ਹਬੀਬਉੱਲ੍ਹਾ, ਚੰਦਰਸ਼ੇਖ਼ਰ ਆਜ਼ਾਦ ਕਰਨਗੇ।

 

 

ਸੁਪਰੀਮ ਕੋਰਟ ਨੇ ਕਿਹਾ ਕਿ ਸਾਡੀ ਚਿੰਤਾ ਸੀਮਤ ਹੈ। ਜੇ ਹਰ ਕੋਈ ਸੜਕ ’ਤੇ ਉੱਤਰਨ ਲੱਗ ਪਿਆ, ਤਾਂ ਕੀ ਹੋਵੇਗਾ? ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ’ਚ ਦਿੱਲੀ ਪੁਲਿਸ ਦੇ ਕਮਿਸ਼ਨਰ ਹਲਫ਼ੀਆ ਬਿਆਨ ਦਾਇਰ ਕਰਨ ਲਈ ਕਿਹਾ ਹੈ।

 

 

ਸੁਪਰੀਮ ਕੋਰਟ ਨੇ ਵਕੀਲ ਸੰਜੇ ਹੇਗੜੇ ਨੂੰ ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਕਿਹਾ ਹੈ। ਇਸ ਦੌਰਾਨ ਸੰਜੇ ਹੇਗੜੇ ਨੇ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਰਿਟਾਇਰਡ ਜਸਟਿਸ ਕੁਰੀਅਨ ਜੋਜ਼ਫ਼ ਨੂੰ ਉਨ੍ਹਾਂ ਨਾਲ ਭੇਜ ਸਕਦੇ ਹਾਂ। ਸੰਜੇ ਹੇਗੜੇ ਵੱਲੋਂ ਸਾਲਿਸਿਟਰ ਜਨਰਲ ਨੂੰ ਪੁਲਿਸ ਸੁਰੱਖਿਆ ਦੀ ਅਪੀਲ ਕੀਤੀ।

 

 

ਸੁਪਰੀਮ ਕੋਰਟ ਨੇ ਕਿਹਾ ਕਿ ਪਿਛਲੇ 64 ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ ਪਰ ਤੁਸੀਂ ਉਨ੍ਹਾਂ ਨੂੰ ਹਟਾ ਨਹੀਂ ਸਕੇ। ਹੁਣ ਗੱਲਬਾਤ ਰਾਹੀਂ ਹੱਲ ਨਹੀਂ ਨਿੱਕਲਦਾ, ਤਾਂ ਅਸੀਂ ਅਥਾਰਟੀ ਨੂੰ ਐਕਸ਼ਨ ਲਈ ਖੁੱਲ੍ਹੀ ਛੋਟ ਦੇਵਾਂਗੇ। ਅਦਾਲਤ ਨੇ ਦਿੱਲੀ ਸਰਕਾਰ, ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਵਿਕਲਪ ਉੱਤੇ ਚਰਚਾ ਕਰਨ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court says Union Govt should talk to Shaheen Bagh Protesters