ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਪੱਤਰਕਾਰਾਂ ’ਤੇ ਲੱਗੀ ਪਾਬੰਦੀ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ SC

ਕਸ਼ਮੀਰ ’ਚ ਪੱਤਰਕਾਰਾਂ ’ਤੇ ਲੱਗੀ ਪਾਬੰਦੀ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ SC

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ‘ਕਸ਼ਮੀਰ ਟਾਈਮਜ਼’ ਦੀ ਸੰਪਾਦਕ ਅਨੁਰਾਧਾ ਭਸੀਨ ਨੂੰ ਕਿਹਾ ਕਿ ਉਹ ਜੰਮੂ ਕਸ਼ਮੀਰ ਵਿਚ ਮੀਡੀਆ ਉਤੇ ਲੱਗੀ ਪਾਬੰਦੀਆਂ ਹਟਾਉਣ ਦੀ ਮੰਗ ਕਰਨ ਵਾਲੀ ਆਪਣੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਲਈ ਅਦਾਲਤ ਦੇ ਰਜਿਸਟਰਾਰ ਨੂੰ ਪੱਤਰ ਦੇਵੇ।

 

ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨ ਕੇਂਦਰ ਵੱਲੋਂ ਖਤਮ ਕੀਤੇ ਜਾਣ ਬਾਅਦ ਉਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ।

 

ਜੱਜ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਭਸੀਨ ਦੀ ਵਕੀਲ ਵ੍ਰਿਦਾ ਗਰੋਵਰ ਨੂੰ ਕਿਹਾ ਕਿ ਤੁਸ਼ੀ ਰਜਿਸਟਰਾਰ ਨੂੰ ਮੰਗ ਪੱਤਰ ਦੇਵੋ ਅਤੇ ਉਹ ਉਸ ਉਤੇ ਧਿਆਨ ਦੇਣਗੇ।

 

ਗਰੋਵਰ ਨੇ ਬੈਂਚ ਨੂੰ ਦੱਸਿਆ ਕਿ ਭਸੀਨ ਕਸ਼ਮੀਰ ਦੇ ਇਕ ਨਾਮਵਰ ਰੋਜ਼ਾਨਾ ਅਖਬਾਰ ਦੀ ਸੰਪਾਦਕ ਹੈ ਅਤੇ ਘਾਟੀ ਵਿਚ ਪੂਰੀ ਤਰ੍ਹਾਂ ਤੋਂ ਬੰਦ ਹੋਣ ਕਾਰਨ ਪੱਤਰਕਾਰ ਕੰਮ ਨਹੀਂ ਕਰ ਸਕਦੇ। ਇਸ ਉਤੇ ਬੈਂਚ ਨੇ ਕਿਹਾ ਕਿ ਅਸੀਂ ਧਿਆਨ ਦੇਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court says will consider an urgent listing of plea filed by Anuradha Bhasin