ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਕਾਏ ਕਾਰਨ ਟੈਲੀਕਾਮ ਕੰਪਨੀਆਂ ਨੂੰ ਸੁਪਰੀਮ ਕੋਰਟ ਦੀ ਸਖ਼ਤ ਝਾੜ

ਬਕਾਏ ਕਾਰਨ ਟੈਲੀਕਾਮ ਕੰਪਨੀਆਂ ਨੂੰ ਸੁਪਰੀਮ ਕੋਰਟ ਦੀ ਸਖ਼ਤ ਝਾੜ

ਸੁਪਰੀਮ ਕੋਰਟ ਨੇ ਭੁਗਤਾਨ ’ਚ ਬਕਾਏ ਨੂੰ ਲੈ ਕੇ ਦੂਰਸੰਚਾਰ ਕੰਪਨੀਆਂ ਨੂੰ ਸਖ਼ਤ ਝਾੜ ਪਾਈ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੁਪਰੀਮ ਕੋਰਟ ਨੇ ਐਡਜਸਟਡ ਕੁੱਲ ਆਮਦਨ ਦੇ ਬਕਾਏ ਦਾ ਭੁਗਤਾਨ ਕਰਨ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਦੂਰਸੰਚਾਰ ਕੰਪਨੀਆਂ ਨੂੰ ਝਾੜ ਪਾਈ ਹੈ ਤੇ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ।

 

 

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦੂਰਸੰਚਾਰ ਤੇ ਹੋਰ ਕੰਪਨੀਆਂ ਦੇ ਡਾਇਰੈਕਟਰਾਂ, ਮੈਨੇਜਿੰਗ ਡਾਇਰੈਕਟਰਜ਼ ਤੋਂ ਪੁੱਛਿਆ ਕਿ ਏਜੀਆਰ ਬਕਾਏ ਦੇ ਭੁਗਤਾਨ ਦੇ ਹੁਕਮ ਦੀ ਪਾਲਣਾ ਨਾ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਵਿਰੁੱਧ ਉਲੰਘਣਾ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ?

 

 

ਟੈਲੀਕਾਮ ਕੰਪਨੀਆਂ ’ਤੇ ਸੁਪਰੀਮ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕੌਣ ਇਹ ਨਾੱਨਸੈਂਸ ਕ੍ਰੀਏਟ ਕਰ ਰਿਹਾ ਹੈ? ਕੀ ਦੇਸ਼ ਵਿੱਚ ਕਾਨੂੰਨ ਬਚਿਆ ਹੈ?

 

ਟੈਲੀਕਾੱਮ ਕੰਪਨੀਆਂ ਵੱਲ ਬਕਾਇਆ ਰਕਮਾਂ ਦੇ ਵੇਰਵੇ

ਕੰਪਨੀ

ਬਕਾਇਆ ਰਕਮ

ਭਾਰਤੀ ਏਅਰਟੈਲ

21,682 ਕਰੋੜ ਰੁਪਏ

ਵੋਡਾਫ਼ੋਨ–ਆਈਡੀਆ

19,823.71 ਕਰੋੜ ਰੁਪਏ

ਬੀਐੱਸਐੱਨਐੱਲ (BSNL)

2,098.72 ਕਰੋੜ ਰੁਪਏ

ਐੱਮਟੀਐੱਨਐੱਲ (MTNL)

2,537.48 ਕਰੋੜ ਰੁਪਏ

ਆਰਕਾੱਮ

16,456 ਕਰੋੜ ਰੁਪਏ

 

ਕੰਪਨੀਆਂ ਨੇ ਏਜੀਆਰ ਵਿਧਾਇਕ ਬਕਾਏ ਦਾ ਭੁਗਤਾਨ ਕਰਨ ਲਈ ਦੋ ਸਾਲਾਂ ਦੀ ਰੋਕ ਨਾਲ 10 ਸਾਲਾਂ ਦਾ ਸਮਾਂ ਦੇਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਅਕਤੂਬਰ ’ਚ ਸਰਕਾਰ ਵੱਲੋਂ ਦੂਰਸੰਚਾਰ ਕੰਪਨੀਆਂ ਤੋਂ ਉਨ੍ਹਾਂ ਨੂੰ ਹਾਸਲ ਹੋਣ ਵਾਲੀ ਆਮਦਨ ਉੱਤੇ ਮੰਗੀ ਗਈ ਫ਼ੀਸ ਨੂੰ ਜਾਇਜ਼ ਠਹਿਰਾਇਆ ਸੀ।

 

 

ਰਿਲਾਇੰਸ ਜੀਓ ਨੇ 31 ਜਨਵਰੀ, 2020 ਤੱਕ ਏਜੀਆਰ ਨਾਲ ਜੁੜੇ ਸਾਰੇ ਬਕਾਇਆ ਭੁਗਤਾਨ ਲਈ ਦੂਰਸੰਚਾਰ ਵਿਭਾਗ ਨੂੰ 195 ਕਰੋੜ ਰੁਪਏ ਦਿੱਤੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

 

 

ਸਾਲ 2016 ’ਚ ਜੀਓ ਨੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਤੇ ਮੁਫ਼ਤ ਕਾੱਲ ਦੀ ਸਹੂਲਤ ਦੇ ਕੇ ਦੂਰਸੰਚਾਰ ਖੇਤਰ ਵਿੱਚ ਤਹਿਲਕਾ ਮਚਾ ਦਿੱਤਾ ਸੀ। ਕੰਪਨੀ ਸਿਰਫ਼ ਤਿੰਨ ਸਾਲਾਂ ’ਚ 30 ਰਕੋੜ ਖਪਤਕਾਰਾਂ ਨੂੰ ਆਪਣੇ ਨਾਲ ਜੋੜ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court snubs Telecom Companies over dues