ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਦੀ ਸਜ਼ਾ ਤੋਂ ਪਹਿਲਾਂ ਮੁਕੇਸ਼ ਸਿੰਘ ਦੀ ਬੇਨਤੀ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਫਾਂਸੀ ਦੀ ਸਜ਼ਾ ਤੋਂ ਪਹਿਲਾਂ ਮੁਕੇਸ਼ ਸਿੰਘ ਦੀ ਬੇਨਤੀ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਸਾਲ 2012 ’ਚ ਦਿੱਲੀ ਵਿਖੇ ਹੋਏ ਬਹੁ–ਚਰਚਿਤ ਸਮੂਹਕ ਬਲਾਤਕਾਰ–ਕਤਲ ਕਾਂਡ ’ਚ ਚਾਰੇ ਦੋਸ਼ੀਆਂ ਨੂੰ ਅਦਾਲਤ ਮੌਤ ਦੀ ਸਜ਼ਾ ਸੁਣਾ ਚੁੱਕੀ ਹੈ। ਰਾਸ਼ਟਰਪਤੀ ਵੱਲੋਂ ਰੱਦ ਕੀਤੀ ਗਈ ਰਹਿਮ ਦੀ ਪਟੀਸ਼ਨ ਵਿਰੁੱਧ ਦੋਸ਼ੀ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ ’ਚ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ’ਤੇ ਤਿੰਨ ਜੱਜਾਂ ਦਾ ਬੈਂਚ ਅੱਜ ਮੰਗਲਵਾਰ ਦੁਪਹਿਰ ਸਾਢੇ 12 ਵਜੇ ਸੁਣਵਾਈ ਕਰੇਗਾ।

 

 

ਇਸ ਤੋਂ ਪਹਿਲਾਂ ਅਦਾਲਤ ਨੇ ਚਾਰ ਵਿੱਚੋਂ ਇੱਕ ਦੋਸ਼ੀ ਪਵਨ ਦੇ ਪਿਤਾ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ਵਿੱਚ ਇਕਲੌਤੇ ਗਵਾਹ ਦੀ ਭਰੋਸੇਯੋਗਤਾ ਉੱਤੇ ਸੁਆਲ ਉਠਾਇਆ ਗਿਆ ਸੀ।

 

 

ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਇੱਕ ਫ਼ਰਵਰੀ ਦਾ ਡੈੱਥ ਵਾਰੰਟ ਜਾਰੀ ਕੀਤਾ ਹੋਇਆ ਹੈ। ਫਾਂਸੀ ਦੀ ਸਜ਼ਾ ਨੂੰ ਟਾਲਣ ਲਈ ਸਾਰੇ ਦੋਸ਼ੀ ਇੱਕ–ਇੱਕ ਕਰ ਕੇ ਅਦਾਲਤ ਵਿੱਚ ਕੋਈ ਨਾ ਕੋਈ ਪਟੀਸ਼ਨ ਦਾਖ਼ਲ ਕਰ ਰਹੇ ਹਨ।

 

 

ਦਿੱਲੀ ’ਚ ਵਾਪਰੇ ਇਸ ਸਨਸਨੀਖ਼ੇਜ਼ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਇੱਕ ਫ਼ਰਵਰੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਇਹ ਮਾਮਲਾ ਮੀਡੀਆ ’ਚ ਜ਼ਿਆਦਾਤਰ ਨਿਰਭਯਾ ਕੇਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

 

 

ਚਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨੂੰ ਵੇਖਦਿਆਂ ਜੇਲ੍ਹ ਪ੍ਰਸ਼ਾਸਨ ਖ਼ਾਸ ਨਿਗਰਾਨੀ ਵਰਤ ਰਿਹਾ ਹੈ। ਚਾਰੇ ਦੋਸ਼ੀਆਂ ਮੁਕੇਸ਼ ਸਿੰਘ, ਪਵਨ ਕੁਮਾਰ ਗੁਪਤਾ, ਅਕਸ਼ੇ ਠਾਕੁਰ ਤੇ ਵਿਨੇ ਸ਼ਰਮਾ ਨੂੰ ਤਿਹਾੜ ਦੀ ਜੇਲ੍ਹ ਨੰਬਰ ਤਿੰਨ ਵਿੱਚ 16 ਜਨਵਰੀ ਨੂੰ ਲਿਆਂਦਾ ਗਿਆ; ਜਿੱਥੇ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਹੈ।

 

 

ਇਨ੍ਹਾਂ ਉੱਤੇ ਖ਼ਾਸ ਨਜ਼ਰ ਇਸ ਲਈ ਰੱਖੀ ਜਾ ਰਹੀ ਹੈ ਕਿ ਕਿਤੇ ਇਨ੍ਹਾਂ ਵਿੱਚੋਂ ਕੋਈ ਖ਼ੁਦਕੁਸ਼ੀ ਨਾ ਕਰ ਲਵੇ। ਇੱਥੇ ਵਰਨਣਯੋਗ ਹੈ ਕਿ 23 ਸਾਲਾ ਨਿਰਭਯਾ (ਫ਼ਰਜ਼ੀ ਨਾਮ) ਨਾਲ ਦੱਖਣੀ ਦਿੱਲੀ ’ਚ ਚੱਲਦੀ ਬੱਸ ਵਿੱਚ 16 ਤੇ 17 ਦਸੰਬਰ, 2012 ਦੀ ਰਾਤ ਨੂੰ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ।

 

 

ਇਸ ਤੋਂ ਬਾਅਦ ਨਿਰਭਯਾ ਨੂੰ ਜ਼ਖ਼ਮੀ ਹਾਲਤ ’ਚ ਸੜਕ ਉੱਤੇ ਸੁੱਟ ਦਿੱਤਾ ਗਿਆ ਸੀ। 29 ਦਸੰਬਰ ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। ਇਸ ਘਿਨਾਉਣੇ ਅਪਰਾਧ ਦੇ ਮੁੱਖ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਮੁਲਜ਼ਮ ਨਾਬਾਲਗ਼ ਸੀ; ਜਿਸ ਨੂੰ ਤਿੰਨ ਸਾਲ ਸੁਧਾਰ ਘਰ ਵਿੱਚ ਰੱਖਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court to hear Mukesh Singh s plea before hanging