ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ ’ਤੇ ਸੁਣਵਾਈ ਅੱਜ

ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ ’ਤੇ ਸੁਣਵਾਈ ਅੱਜ

ਭਾਰਤ ’ਚ ਸੰਪਤੀ ਜ਼ਬਤ ਕਰਨ ਲਈ ਇਨਫ਼ੋਰਸਮੈਂਟ ਡਾਇਰੇਕਟੋਰੇਟ (ED) ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਵਿਰੁੱਧ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ ’ਤੇ ਅੱਜ ਸੁਪਰੀਮ ਕੋਰਟ ’ਚ ਸੁਣਵਾਈ ਹੋਵੇਗੀ।

 

 

ਚੇਤੇ ਰਹੇ ਕਿ ਬੀਤੇ ਦਿਨੀਂ ਵਿਜੇ ਮਾਲਿਆ ਨੇ ਇੱਕ ਵਾਰ ਫਿਰ ਭਾਰਤੀ ਬੈਂਕਾਂ ਨੂੰ ਕਿਹਾ ਸੀ ਕਿ ਉਹ ਲਿਆ ਗਿਆ ਪੂਰੇ ਦਾ ਪੂਰੇ ਮੂਲ ਕਰਜ਼ਾ ਵਾਪਸ ਕਰਨ ਲਈ ਤਿਆਰ ਹੈ। ਭਾਰਤ ਹਵਾਲੇ ਕਰਨ ਵਿਰੁੱਧ ਆਪਣੀ ਅਪੀਲ ’ਤੇ ਸੁਣਵਾਈ ਦੇ ਆਖ਼ਰੀ ਦਿਨ 13 ਫ਼ਰਵਰੀ, 2020 ਨੂੰ ਮਾਲਿਆ ਨੇ ਇਹ ਗੱਲ ਅਖੀ ਸੀ।

 

 

ED ਨੂੰ ਵਿਜੇ ਮਾਲਿਆ ਦੀ ਭਾਲ਼ ਹੈ ਪਰ ਲੰਦਨ ’ਚ ਮਾਲਿਆ ਨੇ ਕਿਹਾ ਕਿ ਉਹ ਹੱਥ ਜੋੜ ਕੇ ਬੈਂਕਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣਾ ਸ਼ਤ–ਪ੍ਰਤੀਸ਼ਤ ਮੂਲਧਨ ਸਾਡੇ ਤੋਂ ਤੁਰੰਤ ਲੈ ਸਕਦੇ ਹਨ। ਮਾਲਿਆ ਮੁਤਾਬਕ ਇਨਫ਼ੋਰਸਮੈਂਟ ਡਾਇਰੇਕਟੋਰੇਟ ਇਨਕਾਰ ਕਰ ਰਿਹਾ ਹੈ ਕਿਉਂਕਿ ਉਹ ਉਸੇ ਜਾਇਦਾਦ ਉੱਤੇ ਦਾਅਵਾ ਪੇਸ਼ ਕਰ ਰਿਹਾ ਹੈ, ਜਿਸ ਉੱਤੇ ਬੈਂਕ ਦਾਅਵਾ ਕਰ ਰਹੇ ਹਨ।

 

 

ਭਾਰਤ ਸਰਕਾਰ ਵੱਲੋਂ ਪੇਸ਼ ਹੋ ਰਹੀ CPA ਮਾਲਿਆ ਦੇ ਵਕੀਲ ਦੇ ਉਸ ਦਾਅਵੇ ਦਾ ਖੰਡਨ ਕਰਨ ਲਈ ਸਬੂਤਾਂ ਨੂੰ ਹਾਈ ਕੋਰਟ ਲੈ ਕੇ ਗਈ ਹੈ; ਜਿਸ ਵਿੱਚ ਕਿਹਾ ਗਿਆ ਸੀ ਕਿ ਮੁੱਖ ਮੈਜਿਸਟ੍ਰੇਟ ਐਮਾ ਅਬਰੂਥਨਾੱਟ ਨੇ ਇਹ ਗ਼ਲਤ ਪਾਇਆ ਕਿ ਮਾਲਿਆ ਵਿਰੁੱਧ ਪਹਿਲੀ ਨਜ਼ਰੇ ਭਾਰਤ ’ਚ ਧੋਖਾਧੜੀ ਤੇ ਮਨੀ–ਲਾਂਡਰਿੰਗ ਦਾ ਮਾਮਲਾ ਬਣਦਾ ਹੈ।

 

 

ਵਿਜੇ ਮਾਲਿਆ ਉੱਤੇ 9,000 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ ਹਨ ਵਿਜੇ ਮਾਲਿਆ ਨੇ ਟਵਿਟਰ ਉੱਤੇ ਕੁਝ ਟਿੱਪਣੀਆਂ ਕੀਤੀਆਂ ਸਨ; ਜਿਨ੍ਹਾਂ ਦਾ ਇਹੋ ਮਤਲਬ ਨਿੱਕਲਦਾ ਸੀ ਕਿ ਉਸ ਦਾ ਕਾਰੋਬਾਰ ਘਾਟੇ ਵਿੱਚ ਚਲਾ ਗਿਆ ਸੀ ਪਰ ਫਿਰ ਵੀ ਉਹ ਸਾਰੀ ਰਕਮ ਮੋੜਨ ਲਈ ਤਿਆਰ ਸੀ ਉਸ ਨੇ ਇਹ ਵੀ ਕਿਹਾ ਸੀ ਕਿ – ‘ਕਾਸ਼, ਭਾਰਤ ਸਰਕਾਰ ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਨੂੰ ਵੀ ਬਚਾਉਣ ਲਈ ਅੱਗੇ ਆਉਂਦੀ, ਜਿਵੇਂ ਹੁਣ ਜੈੱਟ ਏਅਰਵੇਜ਼ ਦੇ ਬਚਾਅ ਲਈ ਕੀਤਾ ਗਿਆ ਹੈ

 

 

ਵਿਜੇ ਮਾਲਿਆ ਦੇ ਮਾਮਲੇ ਦੀ ਸੁਣਵਾਈ ਵੈਸਟਮਿੰਸਟਰ ਮੈਜਿਸਟ੍ਰੇਟਸ ਅਦਾਲਤ ਵਿੱਚ ਚੱਲੀ ਸੀ, ਜਿਸ ਨੇ ਦਸੰਬਰ 2018 ’ ਹੀ ਉਸ ਦੀ ਹਵਾਲਗੀ ਦੇ ਹੁਕਮ ਜਾਰੀ ਕਰ ਦਿੱਤੇ ਸਨ ਹੁਣ ਸਿਰਫ਼ ਅਪੀਲਜ਼ ਕੋਰਟ ਦੇ ਜੱਜ ਨੇ ਇਹ ਫ਼ੈਸਲਾ ਕਰਨਾ ਹੈ ਕਿ ਕੀ ਵਿਜੇ ਮਾਲਿਆ ਦੀ ਅਪੀਲ ਤੇ ਉਸ ਦੀਆਂ ਦਲੀਲਾਂ ਵਿੱਚ ਕਿੰਨਾ ਕੁ ਦਮ ਹੈ

 

 

ਅਦਾਲਤੀ ਕਾਰਵਾਈਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸਾਰੇ ਦਸਤਾਵੇਜ਼ ਮਿਲ ਚੁੱਕੇ ਹਨ ਤੇ ਹੁਣ ਇਹ ਮਾਮਲਾ ਇੱਕ ਜੱਜ ਨੂੰ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court to hear petition of Proclaimed Offender and Businessman Vijay Malya