ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਮੰਦਰ ਮਾਮਲੇ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਸਬਰੀਮਾਲਾ ਮੰਦਰ ਮਾਮਲੇ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਸੁਪਰੀਮ ਕੋਰਟ ਵੱਖੋ–ਵੱਖਰੇ ਧਰਮਾਂ ਵਿੱਚ ਅਤੇ ਕੇਰਲ ਦੇ ਸਬਰੀਮਾਲਾ ਮੰਦਰ ਸਮੇਤ ਵਿਭਿੰਨ ਧਾਰਮਿਕ ਸਥਾਨਾਂ ’ਤੇ ਔਰਤਾਂ ਵਿਰੁੱਧ ਭੇਦਭਾਵ ਬਾਰੇ ਚਰਚਾ ਲਈ ਅੱਜ ਮੁੱਦੇ ਤੈਅ ਕਰੇਗਾ। 9 ਜੱਜਾਂ ਦਾ ਸੰਵਿਧਾਨਕ ਬੈਂਚ ਮਸਜਿਦਾਂ ਵਿੱਚ ਔਰਤਾਂ ਦੇ ਦਾਖ਼ਲੇ, ਦਾਊਦੀ ਬੋਹਰਾ ਮੁਸਲਿਮ ਭਾਈਚਾਰੇ ’ਚ ਮੁਸਲਿਮ ਔਰਤਾਂ ਦਾ ਖ਼ਤਨਾ ਤੇ ਗ਼ੈਰ–ਪਾਰਸੀ ਮਰਦਾਂ ਨਾਲ ਵਿਆਹ ਕਰਵਾ ਚੁੱਕੀਆਂ ਪਾਰਸੀ ਔਰਤਾਂ ਦੇ ਪਵਿੱਤਰ ਅਗਨੀ–ਸਥਾਨ ’ਚ ਦਾਖ਼ਲੇ ਉੱਤੇ ਰੋਕ ਨਾਲ ਸਬੰਧਤ ਮੁੱਦਿਆਂ ਉੱਤੇ ਵਿਚਾਰ ਕਰੇਗਾ।

 

 

ਚੀਫ਼ ਜਸਟਿਸ ਐੱਸ.ਏ. ਬੋਬੜੇ ਤੋਂ ਇਲਾਵਾ ਇਸ ਬੈਂਚ ਵਿੱਚ ਜਸਟਿਸ ਆਰ. ਭਾਨੂਮਤੀ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਐੱਲ. ਨਾਗੇਸ਼ਵਰ ਰਾਓ, ਜਸਟਿਸ ਐੱਮਐੱਮ ਸ਼ੰਤਨਗੌਦਾਰ, ਜਸਟਿਸ ਐੱਸ.ਏ. ਨਜ਼ੀਰ, ਜਸਟਿਸ ਆਰ ਸੁਭਾਸ਼ ਰੈੱਡੀ, ਜਸਟਿਸ ਬੀਆਰ ਗਵਾਈ ਤੇ ਜਸਟਿਸ ਸੂਰਿਆਕਾਂਤ ਸ਼ਾਮਲ ਹਨ।

 

 

ਸੁਪਰੀਮ ਕੋਰਟ ਨੇ 13 ਜਨਵਰੀ ਨੂੰ ਚਾਰ ਸੀਨੀਅਰ ਵਕੀਲਾਂ ਨੂੰ ਕਿਹਾ ਸੀ ਕਿ ਉਹ ਵਿਸ਼ੇ ’ਤੇ ਚਰਚਾ ਕੀਤੇ ਜਾਣ ਵਾਲੇ ਮੁੱਦਿਆਂ ਉੱਤੇ ਫ਼ੈਸਲੇ ਲਈ ਇੱਕ ਮੀਟਿੰਗ ਰੱਖਣ।

 

 

ਪਿਛਲੇ ਵਰ੍ਹੇ 14 ਨਵੰਬਰ ਨੂੰ ਵੱਡੇ ਬੈਂਚ ਸਾਹਵੇਂ ਇਹ ਮਾਮਲਾ ਭੇਜਦਿਆਂ ਪੰਜ ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਧਾਰਮਿਕ ਸਥਾਨ ਉੱਤੇ ਔਰਤਾਂ ਤੇ ਲੜਕੀਆਂ ਦੇ ਦਾਖ਼ਲੇ ਉੱਤੇ ਪਾਬੰਦੀ ਜਿਹੀਆਂ ਧਾਰਮਿਕ ਰੀਤਾਂ ਦੀ ਸੰਵਿਧਾਨਕ ਵੈਧਤਾ ਉੱਤੇ ਬਹਿਸ ਸਿਰਫ਼ ਸਬਰੀਮਾਲਾ ਤੱਕ ਹੀ ਸੀਮਤ ਨਹੀਂ ਹੈ।

 

 

ਬੈਂਚ ਨੇ ਕਿਹਾ ਸੀ ਕਿ ਅਜਿਹੀਆਂ ਪਾਬੰਦੀਆਂ ਮਸਜਿਦਾਂ ਤੇ ਦਰਗਾਹਾਂ ’ਚ ਔਰਤਾਂ ਦੇ ਦਾਖ਼ਲੇ ’ਤੇ ਰੋਕ, ਗ਼ੈਰ–ਪਾਰਸੀਆਂ ਨਾਲ ਵਿਆਹ ਰਚਾਉਣ ਵਾਲੀਆਂ ਪਾਰਸੀ ਔਰਤਾਂ ਦੇ ਪਵਿੱਤਰ ਅਗਨੀ–ਸਥਾਨ ’ਚ ਦਾਖ਼ਲੇ ਨੂੰ ਲੈ ਕੇ ਵੀ ਹਨ।

 

 

ਅਦਾਲਤ ਨੇ ਵੱਡੇ ਬੈਂਚ ਵੱਲੋਂ ਪੜਤਾਲ ਲਈ ਕਾਨੂੰਨ ਦੇ ਸੱਤ ਪ੍ਰਸ਼ਨ ਤੈਅ ਕੀਤੇ ਹਨ। ਇੱਥੇ ਵਰਨਣਯੋਗ ਹੈ ਕਿ ਸੁਪਰੀਮ ਕੋਰਟ ਨੇ ਸਤੰਬਰ 2018 ’ਚ ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਹਰ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਦੀ ਇਜਾਜ਼ਤ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court to hear Sabarimala Temple Case Today