ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਵੱਲੋਂ ਅਮਰਪਾਲੀ ਗਰੁੱਪ ਦੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਹੁਕਮ

SC ਵੱਲੋਂ ਅਮਰਪਾਲੀ ਗਰੁੱਪ ਦੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਹੁਕਮ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 42,000 ਤੋਂ ਜ਼ਿਆਦਾ ਘਰ ਖਰੀਦਦਾਰਾਂ ਨੂੰ ਰਾਹਤ ਦੇਣ ਲਈ ਰੀਅਲ ਅਸਟੇਟ ਆਮਰਪਾਲੀ ਸਮੂਹ ਮਾਮਲੇ ਵਿਚ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਅਮਰਪਾਲੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਹੁਕਮ ਦਿੱਤੇ ਹਨ।  ਇਸ ਫੈਸਲੇ ਤੋਂ ਸਾਫ ਹੋਵੇਗਾ ਕਿ ਸੰਕਟ ਵਿਚ ਘਿਰੀ ਕੰਪਨੀ ਦੀ ਅਟਕੀਆਂ ਪਈਆਂ ਪਰਿਯੋਜਨਾਵਾਂ ਨੂੰ ਕੌਣ ਪੂਰਾ ਕਰੇਗਾ।

 

ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਹ ਫੈਸਲਾ ਸੁਣਾਇਆ। ਨੋਇਡਾ ਅਤੇ ਗ੍ਰੇਟਰ ਨੋਇਡਾ ਅਥਾਰਿਟੀ ਦੇ ਆਮਰਪਾਲੀ ਗਰੁੱਪ ਦੀਆਂ ਅਟਕੀਆਂ ਪਰਿਯੋਜਨਾਵਾਂ ਨੂੰ ਪੂਰਾ ਕਰਨ ਵਿਚ ਅਸਮਰਥਤਾ ਪ੍ਰਗਟਾਉਣ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ 10 ਮਈ ਨੂੰ ਫੈਸਲਾ ਰਾਖਵਾਂ ਰਖ ਲਿਆ ਸੀ।

 

ਦੋਵਾਂ ਅਥਾਰਿਟੀਆਂ ਨੇ ਇਕ ਉਚ ਸ਼ਕਤੀ ਪ੍ਰਾਪਤ ਨਿਗਰਾਨੀ ਕਮੇਟੀ ਦੀ ਦੇਖਰੇਖ ਵਿਚ ਇਨ੍ਹਾਂ ਅਟਕੀਆਂ ਪਰਿਯੋਜਨਾਵਾਂ ਨੂੰ ਕਿਸੇ ਚੰਗੇ ਬਿਲਡਿਰ ਦੇ ਹਵਾਲੇ ਕਰਨ ਦਾ ਸਮਰਥਨ ਕੀਤਾ ਸੀ। ਦੋਵਾਂ ਨੇ ਇਸ ਤਰ੍ਹਾਂ ਦੀਆਂ ਪਰਿਯੋਜਨਾਵਾਂ ਨੂੰ ਪੂਰਾ ਕਰਨ ਵਿਚ ਸੰਸਾਧਨ ਅਤੇ ਮਾਹਿਰਾਂ ਦੀ ਕਮੀ ਦਸਦੇ ਹੋਏ ਇਨ੍ਹਾਂ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

 

ਸੁਪਰੀਮ ਕੋਰਟ ਨੇ ਅੱਠ ਮਈ ਨੂੰ ਕਿਹਾ ਸੀ ਕਿ ਉਹ ਸਮੂਹ ਦੀਆਂ ਸਾਰੀਆਂ 15 ਪ੍ਰਮੁੱਖ ਰਿਹਾਇਸ਼ੀ ਪਰਿਸੰਪਤੀਆਂ ਉਤੇ ਮਾਲਕਾਣਾ ਹੱਕ ਨੋਇਡਾ ਅਤੇ ਗ੍ਰੇਟਰ ਨੋਇਡਾ ਅਥਾਰਿਟੀ ਨੂੰ ਦੇ ਸਕਦੀ ਹੈ ਕਿਉਂਕਿ ਉਹ 42,000 ਘਰ ਖਰੀਦਦਾਰਾਂ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਵਿਚ ਫੇਲ੍ਹ ਰਿਹਾ ਹੈ।

 

ਇਸ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਅਟਕੀਆਂ ਪਰਿਯੋਜਨਾਵਾਂ ਨੂੰ ਪੂਰਾ ਕਰਨ ਅਤੇ ਇਸ ਦੇ ਪ੍ਰਬੰਧਨ ਕੰਟਰੋਲ ਦੇ ਮਸਲੇ ਉਤੇ ਫੈਸਲਾ ਰਾਖਵਾਂ ਰਖ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court to pronounce verdict Today in Amrapali Case