ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕੇਸ : SC ਸਖਤ, ਸਾਰੇ ਮਾਮਲੇ ਦਿੱਲੀ ਟਰਾਂਸਫਰ, 45 ਦਿਨ ’ਚ ਹੋਵੇਗਾ ਫੈਸਲਾ

ਉਨਾਓ ਕੇਸ : SC ਸਖਤ, ਸਾਰੇ ਮਾਮਲੇ ਦਿੱਲੀ ਟਰਾਂਸਫਰ, 45 ਦਿਨ ’ਚ ਹੋਵੇਗਾ ਫੈਸਲਾ

ਸੁਪਰੀਮ ਅਦਾਲਤ ਨੇ ਉਨਾਓ ਬਲਾਤਕਾਰ ਕੇਸ ਦੀ ਪੀੜਤਾ ਦੀ ਚਿੱਠੀ ਉਤੇ ਸੁਣਵਾਈ ਕੀਤੀ। ਮੁੱਖ ਜੱਜ ਰੰਜਨ ਗੋਗੋਈ ਨੇ ਸਾਰੇ ਮਾਮਲੇ ਦਿੱਲੀ ਟਰਾਂਸਫਰ ਕਰ ਦਿੱਤੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਉਨਾਓ ਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਦੀ ਦਿੱਲੀ ਦੀ ਅਦਾਲਤ ਵਿਚ ਰੋਜ਼ਾਨਾ ਸੁਣਵਾਈ ਹੋਵੇਗੀ।

 

ਸੁਪਰੀਮ ਕੋਰਟ ਨੇ ਸਾਫ ਕੀਤਾ ਕਿ ਦਿੱਲੀ ਦੀ ਅਦਾਲਤ 45 ਦਿਨਾਂ ਵਿਚ ਟਰਾਈਲ ਪੂਰਾ ਕਰਨਾ ਹੋਵੇਗਾ।  ਇਸ ਤੋਂ ਪਹਿਲਾਂ ਸੀਜੇਆਈ ਨੇ ਸੌਲੀਸਿਟਰ ਜਨਰਲ ਤੋਂ ਪੁੱਛਿਆ ਕਿ ਜਾਂਚ ਕਰਨ ਵਿਚ ਕਿੰਨਾ ਸਮਾਂ ਲਗੇਗਾ ਤਾਂ ਉਨ੍ਹਾਂ ਇਕ ਮਹੀਨੇ ਦੇ ਸਮੇਂ ਦੀ ਮੰਗ ਕੀਤੀ ਸੀ।

 

ਇਸ ਉਤੇ ਸੀਜੇਆਈ ਨੇ ਸੌਲੀਸਿਟਰ ਜਨਰਲ ਨੂੰ ਇਕ ਮਹੀਨੇ ਵਿਚ ਨਹੀਂ 7 ਦਿਨਾਂ ਵਿਚ ਮਾਮਲੇ ਦੀ ਜਾਂਚ ਪੂਰੀ ਕਰਨ ਨੂੰ ਕਿਹਾ। ਮੁੱਖ ਜੱਜ ਨੇ ਕਿਹਾ ਕਿ ਅਸੀਂ ਪੀੜਤਾ, ਉਸਦੇ ਵਕੀਲ, ਪੀੜਤਾ ਦੀ ਮਾਂ, ਪੀੜਤਾ ਦੇ ਚਾਰ ਭਾਈ–ਭੈਣਾ, ਉਸਦੇ ਚਾਚਾ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਉਨਾਓ ਵਿਚ ਸੁਰੱਖਿਆ ਦੇਣ ਦੇ ਹੁਕਮ ਦਿੱਤੇ। 

 

ਸੀਜੇਆਈ ਨੇ ਕਿਹਾ ਕਿ ਅਸੀਂ ਪੀੜਤਾ ਨੂੰ ਅੰਤਰਿਮ ਮੁਆਵਜੇ ਦੇ ਸਵਾਲ ਉਤੇ ਵੀ ਵਿਚਾਰ ਕੀਤਾ ਹੈ, ਇਕ ਅੰਤਰਿਮ ਉਪਾਅ ਵਜੋਂ ਅਸੀਂ ਉਤਰ ਪ੍ਰਦੇਸ਼ ਸਰਕਾਰ ਨੂੰ ਪੀੜਤ ਨੂੰ ਮੁਆਵਜੇ ਵਜੋਂ 25 ਲੱਖ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਪੀੜਤਾ ਦੀ ਸਥਿਤੀ ਵੀ ਜਾਣੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court transfers all 5 cases linked to Unnao rape survivor to Delhi