ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਐੱਨਐਕਸ ਮੀਡੀਆ ਮਨੀ–ਲਾਂਡਰਿੰਗ 'ਚ ਪੀ. ਚਿਦੰਬਰਮ ਨੂੰ ਮਿਲੀ ਜਮਾਨਤ

ਪੀ. ਚਿਦੰਬਰਮ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ

ਆਈਐੱਨਐਕਸ ਮੀਡੀਆ ਮਨੀ–ਲਾਂਡਰਿੰਗ (ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ) ਮਾਮਲੇ ਕਾਰਨ ਤਿਹਾੜ ਜੇਲ੍ਹ ’ਚ ਬੰਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵੱਲੋਂ ਮਨਜੂਰ ਕਰ ਲਈ ਗਈ ਹੈ। ਚਿਦੰਬਰਮ ਬੀਤੀ 17 ਅਕਤੂਬਰ ਤੋਂ ਇਨਫੋਰਸਮੈਟ ਡਾਇਰੈਕਟੋਰੇਟ ਦੀ ਹਿਰਾਸਤ 'ਚ ਸਨ।

 

ਅਦਾਲਤ ਨੇ ਚਿਦੰਬਰਮ ਨੂੰ ਜਮਾਨਤ ਦੇ ਦਿੱਤੀ ਹੈ ਅਤੇ ਇਸ ਫੈਸਲੇ ਦੇ ਨਾਲ ਉਹ 105 ਦਿਨ ਬਾਅਦ ਜੇਲ ਤੋਂ ਬਾਹਰ ਆਉਣਗੇ ਚਿਦੰਬਰਮ ਨੂੰ ਪਹਿਲਾਂ ਸੀਬੀਆਈ ਦੀ ਹਿਰਾਸਤ 'ਚ ਰੱਖਿਆ ਗਿਆ ਸੀ ਅਤੇ ਬਾਅਦ 'ਚ ਈਡੀ ਦੀ ਹਿਰਾਸਤ 'ਚ ਰੱਖਿਆ ਗਿਆ। ਚਿਦੰਬਰਮ ਨੂੰ 21 ਅਗੱਸਤ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ 2 ਲੱਖ ਰੁਪਏ ਦੇ ਬਾਂਡ ਨਾਲ ਇਹ ਜਮਾਨਤ ਦਿੱਤੀ ਹੈ।

 

ਇਸ ਤੋਂ ਪਹਿਲਾਂ ਚਿਦੰਬਰਮ ਨੂੰ ਸੀਬੀਆਈ ਨਾਲ ਸਬੰਧਿਤ ਕੇਸ 'ਚ ਵੀ ਜਮਾਨਤ ਮਿਲ ਚੁੱਕੀ ਹੈ। ਸ੍ਰੀ ਚਿਦੰਬਰਮ ਨੇ ਆਪਣੀ ਜ਼ਮਾਨਤ ਅਰਜ਼ੀ ਰੱਦ ਕਰਨ ਦੇ ਦਿੱਲੀ ਹਾਈ ਕੋਰਟ ਦੇ 15 ਨਵੰਬਰ ਦੇ ਫ਼ੈਸਲੇ ਨੂੰ ਦੇਸ਼ ਦੀ ਸਰਬਉੱਚ ਅਦਾਲਤ ’ਚ ਚੁਣੌਤੀ ਦਿੱਤੀ ਸੀ।

 

ਜਸਟਿਸ ਆਰ. ਭਾਨੂਮਤੀ ਦੇ ਬੈਂਚ ਨੇ 28 ਨਵੰਬਰ ਨੂੰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁਕੰਮਲ ਕਰ ਲਈ ਸੀ। ਤਦ ਬੈਂਚ ਨੇ ਆਖਿਆ ਸੀ ਕਿ ਇਸ ਬਾਰੇ ਫ਼ੈਸਲਾ ਬਾਅਦ ’ਚ ਸੁਣਾਇਆ ਜਾਵੇਗਾ।

 

 

ਕਾਂਗਰਸ ਦੇ 74 ਸਾਲਾ ਆਗੂ ਪੀ. ਚਿਦੰਬਰਮ ਦੀ ਜ਼ਮਾਨਤ ਅਪੀਲ ਉੱਤੇ ਸੁਣਵਾਈ ਦੌਰਾਨ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਵਿੱਤ ਮੰਤਰੀ ਹਿਰਾਸਤ ’ਚ ਹੋਣ ਦੇ ਬਾਵਜੂਦ ਅਹਿਮ ਗਵਾਹਾਂ ਉੱਤੇ ਆਪਣਾ ਪ੍ਰਭਾਵ ਰੱਖਦੇ ਹਨ।

 

 

ਪਰ ਸ੍ਰੀ ਪੀ. ਚਿਦੰਬਰਮ ਨੇ ਜਵਾਬ ’ਚ ਕਿਹਾ ਸੀ ਕਿ ਜਾਂਚ ਏਜੰਸੀ ਦੇ ਅਜਿਹੇ ਬੇਬੁਨਿਆਦ ਦੋਸ਼ ਲਾ ਕੇ ਉਨ੍ਹਾਂ ਦੇ ਵੱਕਾਰ ਤੇ ਕਰੀਅਰ ਨੂੰ ਬਰਬਾਦ ਨਹੀਂ ਕਰ ਸਕਦੀ।

 

 

ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਦਾ ਕਹਿਣਾ ਸੀ ਕਿ ਜਾਂਚਾ ਦੌਰਾਨ ED ਨੇ 12 ਬੈਂਕ ਖਾਤਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਵਿੱਚ ਇਸ ਅਪਰਾਧ ਦੌਰਾਨ ਮਿਲੀ ਰਕਮ ਜਮ੍ਹਾ ਕੀਤੀ ਗਈ ਸੀ ਤੇ ਏਜੰਸੀ ਕੋਲ ਅਜਿਹੀਆਂ 12 ਸੰਪਤੀਆਂ ਦਾ ਵੀ ਵੇਰਵਾ ਹੈ, ਜਿਨ੍ਹਾਂ ਨੂੰ ਕਈ ਦੂਜੇ ਦੇਸ਼ਾਂ ਤੋਂ ਖ਼ਰੀਦਿਆ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court verdict over P Chidambaram s bail plea today