ਅਗਲੀ ਕਹਾਣੀ

‘ਟਿਕ–ਟੌਕ’ ’ਤੇ ਅੰਤ੍ਰਿਮ ਪਾਬੰਦੀ ਦੇ ਮਾਮਲੇ ’ਤੇ ਗ਼ੌਰ ਕਰੇਗੀ ਸੁਪਰੀਮ ਕੋਰਟ

‘ਟਿਕ–ਟੌਕ’ ’ਤੇ ਅੰਤ੍ਰਿਮ ਪਾਬੰਦੀ ਦੇ ਮਾਮਲੇ ’ਤੇ ਗ਼ੌਰ ਕਰੇਗੀ ਸੁਪਰੀਮ ਕੋਰਟ। ਤਸਵੀਰ: The Next Web

ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਮੋਬਾਇਲ ਫ਼ੋਨਾਂ ਉੱਤੇ ਚੱਲਣ ਵਾਲੀ ਵਿਡੀਓ ਐਪਲੀਕੇਸ਼ਨ ‘ਟਿਕ–ਟੌਕ’ ਉੱਤੇ ਅੰਤ੍ਰਿਮ ਪਾਬੰਦੀ ਲਾਉਣ ਵਾਲੇ ਮਦਰਾਸ ਹਾਈ ਕੋਰਟ ਦੇ ਹੁਕਮ ਉੱਤੇ ਦੇਸ਼ ਦੀ ਸਰਬਉੱਚ ਅਦਾਲਤ ਗ਼ੌਰ ਕਰੇਗੀ।

 

 

ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਇਸ ਮਾਮਲੇ ਨੂੰ ਲਾਜ਼ਮੀ ਤੌਰ ਉੱਤੇ ਛੇਤੀ ਲਿਸਟਿੰਗ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੋਬਾਇਲ ਐਪਲੀਕੇਸ਼ਨ ਬਹੁਤ ਵੱਡੇ ਪੱਧਰ ਉੱਤੇ ਡਾਊਨਲੋਡ ਹੁੰਦੀ ਰਹੀ ਹੈ ਤੇ ਇਸ ਨੂੰ ਅਣਗਿਣਤ ਲੋਕ ਵਰਤਦੇ ਹਨ ਤੇ ਇਸ ਸਟਾਰਟ–ਅੱਪ ਵਿਰੁੱਧ ਇੱਕ–ਤਰਫ਼ਾ ਅੰਤ੍ਰਿਮ ਆਦੇਸ਼ ਜਾਰੀ ਕੀਤਾ ਗਿਆ ਸੀ।

 

 

ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਉਹ ਇਸ ਮਾਮਲੇ ਉੱਤੇ ਗ਼ੌਰ ਕਰਨਗੇ।

 

 

ਚੇਤੇ ਰਹੇ ਕਿ ਪਿਛਲੇ ਹਫ਼ਤੇ ਜਸਟਿਸ ਐੱਨ ਕਿਰੂਬਾਕਰਨ ਤੇ ਐੱਸਐੱਸ ਸੁੰਦਰ ਦੇ ਬੈਂਚ ਨੇ ਸਰਕਾਰ ਨੂੰ ਅੰਤ੍ਰਿਮ ਆਦੇਸ਼ ਜਾਰੀ ਕੀਤੇ ਸਨ ਕਿ ਉਹ ਇਸ ਮੋਬਾਇਲ ਐਪਲੀਕੇਸ਼ਨ ਉੱਤੇ ਪਾਬੰਦੀ ਲਾਵੇ। ਮੀਡੀਆ ਨੂੰ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਇਸ ਰਾਹੀਂ ਬਣੀਆਂ ਵਿਡੀਓਜ਼ ਦੇ ਪ੍ਰਸਾਰਣ ਨਾ ਕਰਨ।

 

 

ਮਦਰਾਸ ਹਾਈ ਕੋਰਟ ਨੇ ਸਰਕਾਰ ਤੋਂ ਇਹ ਸੁਆਲ ਵੀ ਪੁੱਛਿਆ ਸੀ ਕਿ ਕੀ ਸਰਕਾਰ ਬੱਚਿਆਂ ਦੀ ਆਨਲਾਈਨ ਨਿੱਜਤਾ ਸੁਰੱਖਿਆ ਕਾਨੂੰਨ ਜਿਹਾ ਕੋਈ ਕਾਨੂੰਨ ਪਾਸ ਕਰੇਗੀ। ਅਜਿਹਾ ਕਾਨੂੰਨ ਅਮਰੀਕੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ, ਤਾਂ ਜੋ ਬੱਚੇ ਆਨਲਾਈਨ ਪੀੜਤ ਨਾ ਹੋਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court will look into prohibition of TikTok