ਅਗਲੀ ਕਹਾਣੀ

ਸਰਜੀਕਲ ਸਟ੍ਰਾਈਕ ਦਾ ਲਗਾਤਾਰ ਪ੍ਰਚਾਰ ਕਰਨਾ ਠੀਕ ਨਹੀਂ : ਸਾਬਕਾ ਸੈਨਾ ਅਧਿਕਾਰੀ

ਸਰਜੀਕਲ ਸਟ੍ਰਾਈਕ ਦਾ ਲਗਾਤਾਰ ਪ੍ਰਚਾਰ ਕਰਨਾ ਠੀਕ ਨਹੀਂ

ਸੈਨਾ ਵੱਲੋਂ ਕੰਟਰੋਲ ਰੇਖਾ ਤੋਂ ਪਾਰ ਜਾ ਕੇ ਸਰਜੀਕਲ ਸਟ੍ਰਾਈਕ ਕਰਨ ਦੇ ਦੋ ਸਾਲ ਬਾਅਦ ਲੈਫਟੀਨੈਟ ਜਨਰਲ (ਸੇਵਾ ਮੁਕਤ) ਡੀ ਐਸ ਹੁਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਫਲਤਾ `ਤੇ ਸ਼ੁਰੂਆਤੀ ਖੁਸ਼ੀ ਸੰਭਾਵਿਕ ਹੈ, ਪ੍ਰੰਤੂ ਮੁਹਿੰਮ ਦਾ ਲਗਾਤਾਰ ਪ੍ਰਚਾਰ ਕਰਨਾ ਅਨੁਚਿਤ ਹੈ।


ਭਾਸ਼ਾ ਅਨੁਸਾਰ ਜਨਰਲ ਹੁੱਡਾ 29 ਦਸੰਬਰ 2016 ਨੂੰ ਕੰਟਰੋਲ ਰੇਖਾ `ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੇ ਸਮੇਂ ਉਤਰੀ ਸੈਨਾ ਕਮਾਨ ਦੇ ਕਮਾਂਡਰ ਸਨ। ਉਰੀ `ਚ ਅੱਤਵਾਦੀ ਹਮਲੇ ਦੇ ਜਵਾਬ `ਚ ਇਹ ਹਮਲਾ ਕੀਤਾ ਗਿਆ ਸੀ।


ਜਨਰਲ ਹੁੱਡਾ ਇੱਥੇ ਸੈਨਾ ਸਾਹਿਤ ਉਤਸਵ 2018 ਦੇ ਪਹਿਲੇ ਦਿਨ ਸੀਮਾ ਪਾਰ ਅਭਿਆਨਾਂ ਅਤੇ ਸਰਜੀਕਲ ਸਟ੍ਰਾਈਕ ਦੀ ਭੂਮਿਕਾ ਵਿਸ਼ੇ `ਤੇ ਚਰਚਾ `ਚ ਬੋਲ ਰਹੇ ਸਨ। ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਇਸ ਪ੍ਰੋਗਰਾਮ `ਚ ਸੈਨਾ ਦੇ ਸਾਬਕਾ ਜਨਰਲਾਂ ਅਤੇ ਕਮਾਂਡਰਾਂ ਨਾਲ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਸ਼ਾਮਲ ਹੋਏ। ਯੁੱਧ `ਚ ਹਿੱਸਾ ਲੈ ਚੁੱਕੇ ਕਈ ਅਨੁਭਵੀ ਅਧਿਕਾਰੀਆਂ ਨੇ ਸੈਨਾ ਅਭਿਆਨਾਂ ਦੇ ਰਾਜਨੀਤੀਕਰਨ ਦੇ ਖਿਲਾਫ ਆਵਾਜ਼ ਚੁੱਕੀ।


ਲੈਫਟੀਨੈਟ ਜਨਰਲ ਹੁੱਡਾ ਨੇ ਕਿਹਾ ਕਿ ਸਫਲਤਾ ਨੂੰ ਲੈ ਕੇ ਸ਼ੁਰੂਆਤੀ ਖੁਸ਼ੀ ਸੰਭਾਵਿਕ ਹੈ, ਪ੍ਰੰਤੂ ਸੈਨਾ ਅਭਿਆਨਾਂ ਦਾ ਲਗਾਤਾਰ ਪ੍ਰਚਾਰ ਕਰਨਾ ਠੀਕ ਨਹੀਂ ਹੈ। ਇਕ ਸਵਾਲ ਦੇ ਜਵਾਬ `ਚ ਉਨ੍ਹਾਂ ਕਿਹਾ ਕਿ ਇਹ ਵਧੀਆ ਹੁੰਦਾ ਹੈ ਕਿ ਅਜਿਹੀ ਸਰਜੀਕਲ ਸਟ੍ਰਾਈਕ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surgical strike was overhyped and politicised says DS Hooda