ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਕੋਸਟ ਗਾਰਡ ਦੀ ਚੌਕਸੀ, ਹੁਣ ਕੋਈ ਕਸਾਬ ਭਾਰਤ ’ਚ ਨਹੀਂ ਕਰ ਸਕੇਗਾ ਘੁਸਪੈਠ

ਭਾਰਤੀ ਕੋਸਟ ਗਾਰਡ ਦੀ ਚੌਕਸੀ, ਹੁਣ ਕੋਈ ਕਸਾਬ ਭਾਰਤ ’ਚ ਨਹੀਂ ਕਰ ਸਕੇਗਾ ਘੁਸਪੈਠ

ਸਮੁੰਦਰ ਰਸਤੇ ਦੁਸ਼ਮਣਾਂ ਦੀ ਘੁਸਪੈਠ ਰੋਕਣ ਵਿੱਚ ਕੋਸਟ–ਗਾਰਡ ਦੀ ਭੂਮਿਕਾ ਕਾਫ਼ੀ ਅਹਿਮ ਹੈ। ਰਿਵਰ ਫ਼੍ਰੰਟ ’ਤੇ ਇੰਡੀਅਨ ਕੋਸਟ ਗਾਰਡ ਦੀ ਬਹਾਦਰੀ ਦਰਸਾਉਣ ਲਈ ਸਟਾਲ ਲੱਗਾ ਹੈ। ਇੱਥੇ ਦਿਲਚਸਪ ਜਾਣਕਾਰੀਆਂ ਮਿਲ ਰਹੀਆਂ ਹਨ। 26 ਨਵੰਬਰ, 2008 ਨੂੰ ਮੁੰਬਈ ’ਚ ਹਮਲਿਆਂ ਤੋਂ ਬਾਅਦ ਭਾਰਤੀ ਕੋਸਟ ਗਾਰਡ ਦੀ ਜ਼ਿੰਮੇਵਾਰੀ ਵਧ ਗਈ ਹੈ। ਹੁਣ ਉਹ ਪਹਿਲਾਂ ਦੇ ਮੁਕਾਬਲੇ ਵੱਧ ਚੌਕਸ ਹੈ। ਗੁਆਂਢੀ ਦੇਸ਼ਾਂ ਦੇ ਕੋਸਟ ਗਾਰਡ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ।

 

 

146 ਸਟੇਸ਼ਨ, 62 ਹਵਾਈ ਜਹਾਜ਼, 66 ਸਮੁੰਦਰੀ ਜਿੰਗੀ ਬੇੜਿਆਂ ਰਾਹੀਂ 13,900 ਅਫ਼ਸਰ–ਫ਼ੌਜੀ ਸਮੁੰਦਰਾਂ ਉੱਤੇ ਦੂਰ ਤੱਕ ਚੌਕਸ ਨਜ਼ਰ ਰੱਖ ਰਹੇ ਹਨ। ਹੁਣ ਕੋਈ ਵੀ ਕਸਾਬ ਤਾਂ ਕੀ ਬਿਨਾ ਉਨ੍ਹਾਂ ਦੀ ਮਰਜ਼ੀ ਦੇ ਕੋਈ ਪੰਛੀ ਵੀ ਦੇਸ਼ ਦੀ ਸਰਹੱਦ ਅੰਦਰ ਘੁਸ ਨਹੀਂ ਸਕਦਾ। ਦੁਨੀਆ ’ਚ ਚੌਥੇ ਥਾਂ ਉੱਤੇ ਭਾਰਤੀ ਕੋਸਟ ਗਾਰਡ ਦਾ ਸਭ ਤੋਂ ਵੱਡਾ ਬੇੜਾ ਹੈ।

 

 

ਕੋਸਟ ਗਾਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੰਗਾਲ ਦੀ ਖਾੜੀ, ਅਰਬ ਸਾਗਰ, ਹਿੰਦ ਮਹਾਂਸਾਗਰ ਦੇ ਚੱਪੇ–ਚੱਪੇ ’ਤੇ ਉਨ੍ਹਾਂ ਦੀ ਨਜ਼ਰ ਹੈ। ਕੋਸਟ ਗਾਰਡ ਦੀ ਵੱਡੀ ਜ਼ਿੰਮੇਵਾਰੀ ਭਾਰਤੀ ਮਛੇਰਿਆਂ ਦੀ ਮਦਦ ਕਰਨਾ ਵੀ ਹੈ। ਤੂਫ਼ਾਨ ਵੇਲੇ ਰੈਸਕਿਊ ਮਿਸ਼ਨ ਇਨ੍ਹਾਂ ਕੋਸਟ ਗਾਰਡ ਦੀ ਹੀ ਜ਼ਿੰਮੇਵਾਰੀ ਹੈ।

 

 

ਇਸ ਤੋਂ ਇਲਾਵਾ ਦਿੱਲੀ ’ਚ ਲੱਗੇ ‘ਡਿਫ਼ੈਂਸ ਐਕਸਪੋ’ ’ਚ ਇਹ ਵੀ ਦਰਸਾਇਆ ਗਿਆ ਹੈ ਕਿ ਉਹ ਸਮੁੰਦਰ ’ਚੋਂ ਵਿਗਿਆਨਕ ਅੰਕੜੇ ਵੀ ਇਕੱਠੇ ਕਰਦੇ ਹਨ, ਸਮੱਗਲਰਾਂ ਨੂੰ ਫੜਾਉਣ ’ਚ ਕਸਟਮ ਦੀ ਮਦਦ ਕਰਨਾ, ਟੈਂਕਰ ਲਿਜਾ ਰਹੇ ਜਹਾਜ਼ਾਂ ’ਚੋਂ ਰਿਸਾਅ ਹੋਣ ’ਤੇ ਸਮੁੰਦਰ ਦੀ ਸਤ੍ਹਾ ਸਾਫ਼ ਕਰਨ ਜਿਹੇ ਕੰਮ ਵੀ ਇੰਡੀਅਨ ਕੋਸਟ ਗਾਰਡ ਕਰ ਰਹੇ ਹਨ।

 

 

ਕੋਸਟ ਗਾਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਸਟ ਗਰਡ ਨੇ ਮਹਾਸਾਗਰ ’ਚ ਚੱਲਣ ਵਾਲੀਆਂ ਕਿਸ਼ਤੀਆਂ ਤੋਂ ਲੈ ਕੇ ਸਟੀਮਰ, ਬੋਟ, ਸਮੁੰਦਰੀ ਬੇੜਿਆਂ ਦੇ ਅੰਕੜੇ ਇਕੱਠੇ ਕੀਤੇ ਹਨ। ਹੁਣ ਕੋਈ ਵੀ ਸਟੀਮਰ ਜਾਂ ਕਿਸ਼ਤੀ, ਜੋ ਇਨ੍ਹਾਂ ਅੰਕੜਿਆਂ ਨਾਲ ਮੇਲ ਨਹੀਂ ਖਾਂਦੀ, ਉਹ ਭਾਰਤੀ ਸਰਹੱਦ ਅੰਦਰ ਘੁਸ ਜਾਵੇ, ਉਹ ਰੋਕ ਲਈ ਜਾਂਦੀ ਹੈ।

 

 

ਘੁਸਪੈਠੀਏ ਕਈ ਵਾਰ ਕਿਸ਼ਤੀ ਉੱਤੇ ਤਿਰੰਗਾ ਲਹਿਰਾ ਦਿੰਦੇ ਹਨ ਜਾਂ ਅਜਿਹੀਆਂ ਨਿਸ਼ਾਨੀਆਂ ਵਿਖਾਉਂਦੇ ਹਨ, ਜਿਨ੍ਹਾਂ ਤੋਂ ਇੰਝ ਜਾਪੇ ਕਿ ਉਹ ਭਾਰਤੀ ਹਨ ਪਰ ਫਿਰ ਵੀ ਉਨ੍ਹਾਂ ਨੂੰ ਫੜ ਲਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surveillance of Indian Coast Guard Now no Kasab can infiltrate in India