ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਵੱਲੋਂ ਭਾਰਤੀਆਂ ਨੂੰ ਲਿਬੀਆ ਛੱਡਣ ਦੀ ਅਪੀਲ, ਬਾਅਦ ’ਚ ਵਾਪਸੀ ਮੁਸ਼ਕਲ

ਸੁਸ਼ਮਾ ਵੱਲੋਂ ਭਾਰਤੀਆਂ ਨੂੰ ਲੀਬੀਆ ਛੱਡਣ ਦੀ ਅਪੀਲ, ਬਾਅਦ ’ਚ ਵਾਪਸੀ ਮੁਸ਼ਕਲ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ 500 ਤੋਂ ਜ਼ਿਆਦਾ ਭਾਰਤੀ ਲਿਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਸ਼ਹਿਰ ਛੱਡ ਦੇਣ।

 

ਤ੍ਰਿਪੋਲੀ ਵਿਚ ਹਿੰਸਾ ਜਾਰੀ ਰਹਿਣ ਕਾਰਨ ਮੰਤਰੀ ਨੇ ਕਿਹਾ ਕਿ ਲੀਬੀਆਈ ਰਾਜਧਾਨੀ ਵਿਚ ਫਸੇ ਹੋਏ ਭਾਰਤੀ ਜੇਕਰ ਤੁਰੰਤ ਨਹੀਂ ਨਿਕਲਦੇ ਤਾਂ ਬਾਅਦ ਵਿਚ ਉਨ੍ਹਾਂ ਨੂੰ ਉਥੋਂ ਕੱਢਣਾ ਸੰਭਵ ਨਹੀਂ ਹੋ ਸਕੇਗਾ।

 

ਸੰਯੁਕਤ ਰਾਸ਼ਟਰ ਸਮਰਪਿਤ ਪ੍ਰਧਾਨ ਮੰਤਰੀ ਫਾਜੇਲ ਅਲ ਸਰਾਜ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਲੀਬੀਆਈ ਫੌਜ ਦੇ ਕਮਾਂਡਰ ਖਲੀਫਾ ਹਫਤਾਰ ਦੇ ਸੈਨਿਕਾਂ ਨੇ ਇਕ ਹਮਲਾ ਕੀਤਾ ਸੀ ਅਤੇ ਪਿਛਲੇ ਦੋ ਹਫਤਿਆਂ ਵਿਚ ਹਿੰਸਾ ਵਿਚ ਰਾਜਧਾਨੀ ਤ੍ਰਿਪੋਲੀ ਵਿਚ 200 ਤੋਂ ਜ਼ਿਆਦਾ ਫੌਜੀ ਮਾਰੇ ਜਾ ਚੁੱਕੇ ਹਨ।

 

ਸੁਸ਼ਮਾ ਨੇ ਟਵੀਟ ਕੀਤਾ ਕਿ ਲੀਬੀਆ ਤੋਂ ਵੱਡੀ ਗਿਣਤੀ ਵਿਚ ਲੋਕਾਂ ਦੇ ਜਾਣ ਅਤੇ ਯਾਤਰਾ ਪਾਬੰਦੀ ਦੇ ਬਾਅਦ ਵੀ, ਤ੍ਰਿਪੋਲੀ ਵਿਚ 500 ਤੋਂ ਜ਼ਿਆਦਾ ਭਾਰਤੀ ਨਾਗਰਿਕ ਹਨ। ਤ੍ਰਿਪੋਲੀ ਵਿਚ ਹਾਲਾਤ ਤੇਜੀ ਨਾਲ ਵਿਗੜ ਰਹੇ ਹਨ। … ਕ੍ਰਿਪਾ ਕਰਕੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਤੁਰੰਤ ਤ੍ਰਿਪੋਲੀ ਛੱਡਣ ਲਈ ਕਹੋ। ਅਸੀਂ ਬਾਅਦ ਵਿਚ ਉਨ੍ਹਾਂ ਨੂੰ ਉਥੋਂ ਨਹੀਂ ਕੱਢ ਸਕਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma appeals to Indians leave Libya