ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀਆਂ ਲਈ ਸਦਾ ਡਟਦੇ ਰਹੇ ਸੁਸ਼ਮਾ ਸਵਰਾਜ

ਪੰਜਾਬੀਆਂ ਲਈ ਸਦਾ ਡਟਦੇ ਰਹੇ ਸੁਸ਼ਮਾ ਸਵਰਾਜ

ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸ੍ਰੀਮਤੀ ਸੁਸ਼ਮਾ ਸਵਰਾਜ ਕਾਫ਼ੀ ਬੀਮਾਰ ਹੋਣ ਦੇ ਬਾਵਜੂਦ ਸਦਾ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਦੇ ਹੱਕਾਂ ਲਈ ਡਟਦੇ ਰਹੇ। ਤੁਹਾਨੂੰ ਚੇਤੇ ਹੋਵੇਗਾ ਕਿ ਬੀਤੇ ਮਈ ਮਹੀਨੇ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ‘ਗੁਗਲੀ’ ਟਿੱਪਣੀ ਕੀਤੀ ਸੀ; ਤਿਵੇਂ ਹੀ ਸ੍ਰੀਮਤੀ ਸਵਰਾਜ ਨੇ ਆਪਣੇ ਸਿਰਫ਼ ਇੱਕੋ ਬਿਆਨ ਨਾਲ ਪਾਕਿਸਤਾਨ ਤੇ ਉੱਥੋਂ ਦੀ ਸਿਆਸਤ ਦਾ ਪਰਦਾਫ਼ਾਸ਼ ਕਰ ਕੇ ਰੱਖ ਦਿੱਤਾ ਸੀ।

 

 

ਸ੍ਰੀਮਤੀ ਸੁਸ਼ਮਾ ਸਵਰਾਜ ਨੇ ਤਦ ਤੁਰੰਤ ਆਪਣੇ ਟਵੀਟਸ ਰਾਹੀਂ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਸੀ ਕਿ ਇਸ ਨਾਲ ਪਾਕਿਸਤਾਨ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ ਅਤੇ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਪਾਕਿਸਤਾਨ ਅਸਲ ਵਿੱਚ ਸਿੱਖ ਭਾਵਨਾਵਾਂ ਦੀ ਕੋਈ ਕਦਰ ਨਹੀਂ ਕਰਦਾ। ਉਨ੍ਹਾਂ ਕਿਹਾ ਸੀ – ‘ਪਾਕਿਸਤਾਨ ਸਿਰਫ਼ ਗੁਗਲੀਆਂ ਖੇਡਦਾ ਹੈ।’

 

 

ਸ੍ਰੀਮਤੀ ਸਵਰਾਜ ਨੇ ਕਿਹਾ ਸੀ ਕਿ ਭਾਰਤ ਕਿਸੇ ਵੀ ਹਾਲਤ ਵਿੱਚ ਪਾਕਿਸਤਾਨੀ ਗੁਗਲੀਆਂ ਵਿੱਚ ਨਹੀਂ ਫਸੇਗਾ। ਉਨ੍ਹਾਂ ਕਿਹਾ ਸੀ ਕਿ ਭਾਰਤ ਦੇ ਦੋ ਸਿੱਖ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹਰਸਿਮਰਤ ਕੌਰ ਬਾਦਲ (ਕੇਂਦਰ ਸਰਕਾਰ) ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਕੇ ਆਏ ਸਨ।

 

 

ਦਰਅਸਲ, ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਤਾਂ ਵਿਅੰਗਾਤਮਕ ਲਹਿਜੇ ਵਿੱਚ ਇਹ ਕਹਿਣਾ ਚਾਹਿਆ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਮੇਂ ਭਾਰਤ ਸਰਕਾਰ ਵੱਲੋਂ ਕੋਈ ਵੱਡਾ ਆਗੂ ਨਹੀਂ ਪੁੱਜਾ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉੱਥੇ ਮੌਜੂਦ ਸਨ।

 

 

ਇਸ ਤੋਂ ਇਲਾਵਾ ਜਦੋਂ ਵੀ ਕਦੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਕਸੁਤੇ ਫਸ ਜਾਂਦੇ ਸਨ; ਤਦ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਸਦਾ ਪਹਿਲ ਦੇ ਆਧਾਰ ਉੱਤੇ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਕੌਮਾਂਤਰੀ ਪੱਧਰ ’ਤੇ ਉੱਦਮ ਅਰੰਭ ਕੀਤੇ।

 

 

ਪ੍ਰੈੱਸ ਕਾਨਫ਼ਰੰਸਾਂ ਦੌਰਾਨ ਪੰਜਾਬੀ ਨੌਜਵਾਨਾਂ ਨੂੰ ਛੇਤੀ ਤੋਂ ਛੇਤੀ ਵਤਨ ਵਾਪਸ ਲਿਆਉਣ ਦੀ ਤੜਫ਼ਾਹਟ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਚਿਹਰੇ ਉੱਤੇ ਸਪੱਸ਼ਟ ਵੇਖੀ ਜਾ ਸਕਦੀ ਸੀ।

 

 

ਇੰਝ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਵਿਦੇਸ਼ ਮੰਤਰੀ ਦੀ ਹੈਸੀਅਤ ਨਾਲ ਵਿਦੇਸ਼ਾਂ ਵਿੱਚ ਫਸੇ ਕਈ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj always stands for Punjabis also