ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਸਵਰਾਜ ਨੇ 24 ਦਿਨ ਪਹਿਲਾਂ ਮਨਾਈ ਸੀ ਵਿਆਹ ਦੀ 44ਵੀਂ ਵਰ੍ਹੇਗੰਢ

ਸੁਸ਼ਮਾ ਸਵਰਾਜ ਨੇ 24 ਦਿਨ ਪਹਿਲਾਂ ਮਨਾਈ ਸੀ ਵਿਆਹ ਦੀ 44ਵੀਂ ਵਰ੍ਹੇਗੰਢ

ਸੁਸ਼ਮਾ ਸਵਰਾਜ ਬੀਤੇ ਕੱਲ੍ਹ ਮੰਗਲਵਾਰ 6 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਏਮਸ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਕੱਲ੍ਹ ਸ਼ਾਮ ਤੱਕ ਵੀ ਉਹ ਚੰਗੇ ਭਲੇ ਸਨ। ਉਨ੍ਹਾਂ ਹਾਲੇ ਬੀਤੀ 13 ਜੁਲਾਈ ਨੂੰ ਆਪਣੀ ਵਿਆਹ ਦੀ 44ਵੀਂ ਵਰ੍ਹੇਗੰਢ ਮਨਾਈ ਸੀ।

 

 

ਸ੍ਰੀਮਤੀ ਸੁਸ਼ਮਾ ਸਵਰਾਜ ਦੇ ਪਤੀ ਸ੍ਰੀ ਸਵਰਾਜ ਕੌਸ਼ਲ ਭਾਰਤੀ ਸੁਪਰੀਮ ਕੋਰਟ ਦੇ ਵਕੀਲ ਹਨ। ਉਹ ਅਪਰਾਧਕ (ਕ੍ਰਿਮੀਨਲ) ਮਾਮਲਿਆਂ ਦੀ ਹੀ ਪ੍ਰੈਕਟਿਸ ਕਰਦੇ ਹਨ। ਸ੍ਰੀ ਸਵਰਾਜ ਕੌਸ਼ਲ ਪਹਿਲਾ ਸਿਰਫ਼ 34 ਸਾਲ ਦੀ ਉਮਰ ਵਿੱਚ ਭਾਰਤ ਦੇ ਐਡਵੋਕੇਟ ਜਨਰਲ ਰਹਿ ਚੁੱਕੇ ਹਨ। ਉਹ 1990 ਤੋਂ ਲੈ ਕੇ 1993 ਤੱਕ ਮਿਜ਼ੋਰਮ ਦੇ ਰਾਜਪਾਲ ਵੀ ਰਹੇ।

 

 

ਸ੍ਰੀ ਸਵਰਾਜ ਕੌਸ਼ਲ 1998 ਤੋਂ 2004 ਤੱਕ ਐੱਮਪੀ ਵੀ ਰਹੇ ਸਨ। ਸ੍ਰੀਮਤੀ ਸੁਸ਼ਮਾ ਸਵਰਾਜ ਤੇ ਸ੍ਰੀ ਸਵਰਾਜ ਕੌਸ਼ਲ ਦਾ ਵਿਆਹ 13 ਜੁਲਾਈ, 1975 ਨੂੰ ਹੋਇਆ ਸੀ। ਅਗਸਤ 2016 ’ਚ ਉਨ੍ਹਾਂ ਆਪਣੀ ਤੇ ਆਪਣੇ ਪਤੀ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ।

ਸੁਸ਼ਮਾ ਸਵਰਾਜ ਨੇ 24 ਦਿਨ ਪਹਿਲਾਂ ਮਨਾਈ ਸੀ ਵਿਆਹ ਦੀ 44ਵੀਂ ਵਰ੍ਹੇਗੰਢ

 

ਸ੍ਰੀਮਤੀ ਸੁਸ਼ਮਾ ਸਵਰਾਜ ਦੇ ਟਵਿਟਰ ਉੱਤੇ 1 ਕਰੋੜ 30 ਲੱਖ ਫ਼ਾਲੋਅਰ ਹਨ। ਪਰ ਉਨ੍ਹਾਂ ਦੇ ਮੁਕਾਬਲੇ ਉਨ੍ਹਾਂ ਦੇ ਪਤੀ ਸ੍ਰੀ ਸਵਰਾਜ ਕੌਸ਼ਲ ਦੁਨਿਆਵੀ ਦਿਖਾਵੇ ਤੇ ਅਡੰਬਰਾਂ ਤੋਂ ਦੂਰ ਹੀ ਰਹਿੰਦੇ ਹਨ। ਉਨ੍ਹਾਂ ਨੇ ਆਪਣਾ ਟਵਿਟਰ ਅਕਾਊਂਟ ਪ੍ਰਾਈਵੇਟ ਰੱਖਿਆ ਹੋਇਆ ਹੈ ਤੇ ਉਨ੍ਹਾਂ ਦੇ 609 ਫ਼ਾਲੋਅਰ ਹਨ।

 

 

ਸਾਲ 2000 ਤੋਂ ਲੈ ਕੇ 2004 ਤੱਕ ਇਹ ਸਵਰਾਜ ਜੋੜੀ ਇਕੱਠੀ ਸੰਸਦ ਵਿੱਚ ਜਾਂਦੀ ਹੁੰਦੀ ਸੀ। ਤਦ ਸ੍ਰੀਮਤੀ ਸੁਸ਼ਮਾ ਸਵਰਾਜ ਤੇ ਸ੍ਰੀ ਸਵਰਾਜ ਕੌਸ਼ਲ ਦੋਵੇਂ ਹੀ ਰਾਜ ਸਭਾ ਦੇ ਮੈਂਬਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj celebrated 44th marriage anniversary 24 days ago