ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਤੰਬਰ `ਚ ਸੁਸ਼ਮਾ ਸਵਰਾਜ ਦੀ ਪਾਕਿ ਵਿਦੇਸ਼ ਮੰਤਰੀ ਨਾਲ ਮੀਟਿੰਗ ਸੰਭਵ

ਸਤੰਬਰ `ਚ ਸੁਸ਼ਮਾ ਸਵਰਾਜ ਦੀ ਪਾਕਿ ਵਿਦੇਸ਼ ਮੰਤਰੀ ਨਾਲ ਮੀਟਿੰਗ ਸੰਭਵ

ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਗਲੇ ਮਹੀਨੇ ਅਮਰੀਕਾ `ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਕਰ ਸਕਦੇ ਹਲ। ਇੱਕ ਮੀਡੀਆ ਰਿਪੋਰਟ `ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਦੇ ਸਾਲਾਨਾ ਸੈਸ਼ਨ ਦੌਰਾਨ ਇਸ ਮੁਲਾਕਾਤ ਦੀ ਸੰਭਾਵਨਾ ਹੈ।


ਇਮਰਾਨ ਖ਼ਾਨ ਦੇ ਬੀਤੀ 18 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ `ਤੇ ਕਾਬਜ਼ ਹੋਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਇਹ ਪਹਿਲੀ ਮੰਤਰੀ ਪੱਧਰ ਦੀ ਪਹਿਲੀ ਦੁਵੱਲੀ ਗੱਲਬਾਤ ਹੋ ਸਕਦੀ ਹੈ।


ਅਮਰੀਕਾ ਦੇ ਇੱਕ ਸੀਨੀਅਰ ਪਾਕਿਸਤਾਨੀ ਕੂਟਨੀਤਕ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਜਿਹੀ ਮੁਲਾਕਾਤ ਸੰਭਵ ਹੈ ਪਰ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਸੁਸ਼ਮਾ ਤੇ ਕੁਰੈਸ਼ੀ ਵਿਚਾਲੇ ਅਜਿਹੀ ਕਿਸੇ ਮੁਲਾਕਾਤ ਦਾ ਕੋਈ ਐਲਾਨ ਨਹੀਂ ਕੀਤਾ ਹੈ।


ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਦਾ 73ਵਾਂ ਸੈਸ਼ਨ ਨਿਊਯਾਰਕ `ਚ ਆਉਂਦੀ 18 ਸਤੰਬਰ ਤੋਂ ਸ਼ੁਰੂ ਹੋਵੇਗਾ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਅਸਥਾਈ ਸੂਚੀ ਅਨੁਸਾਰ ਸੁਸ਼ਮਾ ਸਵਰਾਜ 29 ਸਤੰਬਰ ਨੂੰ ਜਨਰਲ ਇਜਲਾਸ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਨਗੇ।


ਉੱਧਰ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਲਈ ਪਾਕਿਸਤਾਨ ਆਪਣਾ ਏਜੰਡਾ ਜੱਗ ਜ਼ਾਹਿਰ ਨਹੀਂ ਕਰ ਰਿਹਾ। ਇਸ ਦੇ ਨਾਲ ਹੀ ਪਾਕਿਸਤਾਨ ਹਾਲੇ ਤੱਕ ਇਹ ਫ਼ੈਸਲਾ ਵੀ ਨਹੀਂ ਲੈ ਸਕਿਆ ਹੈ ਕਿ ਉਸ ਸੈਸ਼ਨ ਦੌਰਾਨ ਉਸ ਦਾ ਨੁਮਾਇੰਦਾ ਕੌਣ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj may meet Pak external affairs minister