ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ BJP HQ ’ਚ ਰੱਖੀ ਜਾਵੇਗੀ, ਅੰਤਿਮ ਸਸਕਾਰ 3 ਵਜੇ

ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ BJP HQ ’ਚ ਰੱਖੀ ਜਾਵੇਗੀ, ਅੰਤਿਮ ਸਸਕਾਰ 3 ਵਜੇ

ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਨੂੰ ਅੱਜ ਤਿੰਨ ਘੰਟਿਆਂ ਲਈ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ (BJP HQ) ’ਚ ਦੁਪਹਿਰ 12 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਰੱਖਿਆ ਜਾਵੇਗਾ; ਜਿੱਥੇ ਆਮ ਪਾਰਟੀ ਕਾਰਕੁੰਨ, ਆਗੂ ਤੇ ਜਨਤਾ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਸਕਣਗੀਆਂ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਦਿੱਤੀ।

 

 

ਸ੍ਰੀ ਨੱਡਾ ਨੇ ਦੱਸਿਆ ਕਿ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਲੋਧੀ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ।

 

 

ਚੇਤੇ ਰਹੇ ਕਿ ਸ੍ਰੀਮਤੀ ਸੁਸ਼ਮਾ ਸਵਰਾਜ ਦਾ ਕੱਲ੍ਹ ਮੰਗਲਵਾਰ ਰਾਤੀਂ ਦਿੱਲੀ ਦੇ ਏਮਸ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹ 67 ਸਾਲਾਂ ਦੇ ਸਨ।

 

 

ਬਹੁਤ ਸਾਰੇ ਕੇਂਦਰੀ ਮੰਤਰੀ ਕੱਲ੍ਹ ਰਾਤ ਨੂੰ ਹੀ ਏਮਸ ਪੁੱਜ ਗਏ ਸਨ; ਜਿਨ੍ਹਾਂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਸਿਹਤ ਮੰਤਰੀ ਹਰਸ਼ ਵਰਧਨ, ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ, ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਸ਼ਾਮਲ ਸਨ।

 

 

ਰਾਤੀਂ ਕੇਂਦਰੀ ਫ਼਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਏਮਸ ਪੁੱਜੇ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ BJP HQ ’ਚ ਰੱਖੀ ਜਾਵੇਗੀ, ਅੰਤਿਮ ਸਸਕਾਰ 3 ਵਜੇ

 

ਸ੍ਰੀ ਜੇ.ਪੀ. ਨੱਡਾ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ ਨੂੰ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਾਰਟੀ ਤੇ ਦੇਸ਼ ਨੂੰ ਇੱਕ ਵੱਡਾ ਨੁਕਸਾਨ ਹੈ।

 

 

ਅੱਜ ਸਵੇਰ ਤੋਂ ਹੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਉਣ ਵਾਲੇ ਉੱਚ ਆਗੂਆਂ ਦੀ ਵੱਡੀ ਭੀੜ ਲੱਗੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj s body will be kept at BJP HQ Cremation at 3 pm