ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈ ਤੋਂ ਪਹਿਲਾਂ ਪਾਕਿ ਨਾਲ ਕੋਈ ਗੱਲਬਾਤ ਨਹੀਂ : ਸੁਸ਼ਮਾ ਸਵਰਾਜ

ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈ ਤੋਂ ਪਹਿਲਾਂ ਪਾਕਿ ਨਾਲ ਕੋਈ ਗੱਲਬਾਤ ਨਹੀਂ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਜਦੋਂ ਤੱਕ ਆਪਣੀ ਜ਼ਮੀਨ ਤੋਂ ਚਲ ਰਹੇ ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈ ਨਹੀਂ ਕਰਦਾ ਉਦੋਂ ਤੱਕ ਉਸ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ। ਉਨ੍ਹਾਂ ‘ਗੱਲਬਾਤ ਤੇ ਅੱਤਵਾਦ ਨਾਲ–ਨਾਲ ਨਹੀਂ ਚਲਣ’ ਉਤੇ ਜ਼ੋਰ ਦਿੱਤਾ।

 

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਈਐਸਆਈ ਅਤੇ ਆਪਣੀ ਫੌਜ ਉਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ ਜੋ ਵਾਰ–ਵਾਰ ਦੋਹੇ ਦੇਸ਼ਾਂ ਦੇ ਰਿਸ਼ਤਿਆਂ ਨੂੰ ਬਰਬਾਦ ਕਰਨ ਉਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦ ਉਤੇ ਨਹੀਂ ਚਾਹੁੰਦੇ, ਅਸੀਂ ਉਸ ਉਤੇ ਕਾਰਵਾਈ ਚਾਹੁੰਦੇ ਹਾਂ। ਅੱਤਵਾਦ ਅਤੇ ਗੱਲਬਾਤ ਨਾਲ–ਨਾਲ ਨਹੀਂ ਚਲ ਸਕਦੇ।

 

ਸਵਰਾਜ ਤੋਂ ਭਾਰਤ ਵੱਲੋਂ ਬਾਲਾਕੋਟ ਵਿਚ ਕੀਤੀ ਗਈ ਭਾਰਤੀ ਹਵਾਈ ਕਾਰਵਾਈ ਬਾਅਦ ਪਾਕਿਸਤਾਨੀ ਪਲਟਵਾਰ ਸਬੰਧੀ ਪੁੱਛੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਭਾਰਤ ਨੇ ਖਾਸ ਤੌਰ ਉਤੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜੈਸ਼ ਵੱਲੋਂ ਪਾਕਿਸਤਾਨੀ ਫੌਜ ਨੇ ਸਾਡੇ ਉਤੇ ਹਮਲਾ ਕਿਉਂ ਕੀਤਾ?  ਤੁਸੀਂ ਨਾ ਸਿਰਫ ਜੈਸ਼ ਨੂੰ ਆਪਣੀ ਜ਼ਮੀਨ ਉਤੇ ਪਾਲ ਰਹੇ ਹੋ, ਸਗੋਂ ਉਨ੍ਹਾਂ ਵਿੱਤੀ ਮਦਦ ਕਰ ਰਹੇ ਹੈ ਅਤੇ ਜਦੋਂ ਪੀੜਤ ਦੇਸ਼ ਵਿਰੋਧ ਕਰਦਾ ਹੈ ਤਾਂ ਤੁਸੀਂ ਅੱਤਵਾਦੀ ਸੰਗਠਨ ਵੱਲੋਂ ਉਸ ਉਤੇ ਹਮਲਾ ਕਰਦੇ ਹੋ।

 

ਉਨ੍ਹਾਂ ਕਿਹਾ ਕਿ ਜੇਕਰ ਇਮਰਾਨ ਖਾਨ (ਪਾਕਿਸਤਾਨੀ ਪ੍ਰਧਾਨ ਮੰਤਰੀ) ਐਨੇ ਉਦਾਰ ਹਨ ਅਤੇ ਡਿਪਲੋਮੈਟਿਕ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਸੂਦ ਅਜਹਰ ਸੌਪ ਦੇਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੇ ਪਾਕਿਸਤਾਨ ਨਾਲ ਚੰਗੇ ਰਿਸ਼ਤੇ ਹੋ ਸਕਦੇ ਹਨ, ਪਰ ਸ਼ਰਤ ਹੈ ਗੁਆਢੀ ਦੇਸ਼ ਆਪਣੀ ਜ਼ਮੀਨ ਉਤੇ ਅੱਤਵਾਦੀ ਸਮੂਹਾਂ ਦੇ ਖਿਲਾਫ ਕਾਰਵਾਈ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj Says No dialogue with Pakistan before action on terror outfits