ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ ਹਮਲੇ ’ਚ ਕਿਸੇ ਪਾਕਿ ਫੌਜੀ ਜਾਂ ਨਾਗਰਿਕ ਦੀ ਮੌਤ ਨਹੀਂ ਹੋਈ : ਸੁਸ਼ਮਾ

ਬਾਲਾਕੋਟ ਹਮਲੇ ’ਚ ਕਿਸੇ ਪਾਕਿ ਫੌਜੀ ਜਾਂ ਨਾਗਰਿਕ ਦੀ ਮੌਤ ਨਹੀਂ ਹੋਈ : ਸੁਸ਼ਮਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਰਵਰੀ ਵਿਚ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਕੈਂਪ ਉਤੇ ਕੀਤੇ ਗਏ ਹਵਾਈ ਹਮਲੇ ਦੌਰਾਨ ਕਿਸੇ ਪਾਕਿਸਤਾਨੀ ਸੈਨਿਕ ਜਾਂ ਉਸਦੇ ਨਾਗਰਿਕ ਦੀ ਮੌਤ ਨਹੀਂ ਹੋਈ ਸੀ।

 

ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੌਹੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤੀ ਫੌਜ ਨੂੰ ਆਪਰੇਸ਼ਨ ਲਈ ਖੁੱਲ੍ਹੀ ਛੋਟ ਦਿੱਤੀ ਗਈ ਅਤੇ ਕਿਹਾ ਗਿਆ ਸੀ ਕਿ ਇਸ ਦੌਰਾਨ ਕਿਸੇ ਵੀ ਪਾਕਿਸਤਾਨੀ ਨਾਗਰਿਕ ਦੀ ਮੌਤ ਨਹੀਂ ਹੋਣੀ ਚਾਹੀਦੀ, ਇੱਥੋਂ ਤੱਕ ਕਿ ਕਿਸੇ ਪਾਕਿਸਤਾਨੀ ਫੌਜੀ ਨੂੰ ਵੀ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।

 

ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਸਾਡੇ ਫੌਜੀਆਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਜੈਸ਼ ਏ ਮੁਹੰਮਦ ਨੂੰ ਨਿਸ਼ਾਨਾ ਬਣਾਉਣ, ਜੋ ਪੁਲਵਾਮਾ ਅੱਤਵਾਦੀ ਹਮਲੇ ਲਈ ਕਸੂਰਵਾਰ ਹੈ ਅਤੇ ਫੌਜ ਨੇ ਅਜਿਹਾ ਹੀ ਕੀਤਾ। ਅੱਤਵਾਦੀ ਕੈਂਪ ਨੂੰ ਤਬਾਹ ਕਰ ਵਾਪਸ ਆ ਗਈ।

 

ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ 14 ਫਰਵਰੀ ਨੂੰ ਅੱਤਵਾਦੀ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਣ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਕੈਂਪ ਉਤੇ 26 ਫਰਵਰੀ ਨੂੰ ਹਮਲਾ ਕੀਤਾ ਸੀ।

 

ਸੁਸ਼ਮਾ ਨੇ ਕਿਹਾ ਕਿ ਇਹ ਹਵਾਈ ਹਮਲਾ ਆਤਮ ਸੁਰੱਖਿਆ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਹ ਹਵਾਈ ਹਮਲੇ ਕੀਤੇ, ਅਸੀਂ ਕੌਮਾਂਤਰੀ ਭਾਈਚਾਰੇ ਨੂੰ ਇਹ ਦੱਸ ਦਿੱਤਾ ਸੀ ਕਿ ਅਸੀਂ ਇਹ ਆਤਮ ਸੁਰੱਖਿਆ ਲਈ ਕਦਮ ਚੁੱਕਣ ਜਾ ਰਹੇ ਹਾਂ।  ਉਨ੍ਹਾਂ ਕਿਹਾ ਕਿ ਪੂਰਾ ਅੰਤਰਰਾਸ਼ਟਰੀ ਭਾਈਚਾਰੇ ਨੇ ਹਵਾਈ ਹਮਲੇ ਨੂੰ ਲੈ ਕੇ ਭਾਰਤ ਦਾ ਸਮਰਥਨ ਕੀਤਾ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਵਿਚ ਜ਼ੋਰਦਾਰ ਵਕਾਲਤ ਕਰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਪੱਧਰ ਉਤੇ ਇਕ ਅਜਿਹੇ ਆਗੂ ਦੇ ਤੌਰ ਉਤੇ ਉਭਰੇ ਹਨ, ਜਿਨ੍ਹਾਂ ਦੁਨੀਆ ਲਈ ਏਜੰਡਾ ਸੈਟ ਕੀਤਾ।

 

2008 ਮੁੰਬਈ ਹਮਲੇ ਨੂੰ ਲੈ ਕੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਸ ਸਮੇਂ 14 ਦੇਸ਼ਾਂ ਦੇ 40 ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਉਸ ਸਮੇਂ ਦੀ ਯੂਪੀਏ ਸਰਕਾਰ ਪਾਕਿਸਤਾਨ ਨੂੰ ਅਲੱਗ–ਅਲੱਗ ਕਰਨ ਵਿਚ ਕਾਮਯਾਬੀ ਨਹੀਂ ਹੋ ਸਕੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj says No Pakistani soldier or civilian died in Balakot air strike