ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਨ ਤੋਂ ਪਹਿਲਾਂ ਸੁਸ਼ਮਾ ਨੇ ਸਾਲਵੇ ਨੂੰ ਕਿਹਾ ਸੀ ‘ਆ ਕੇ ਆਪਣਾ 1 ਰੁਪਏ ਫੀਸ ਲੈ ਜਾਣਾ’

ਮਰਨ ਤੋਂ ਪਹਿਲਾਂ ਸੁਸ਼ਮਾ ਨੇ ਸਾਲਵੇ ਨੂੰ ਕਿਹਾ ਸੀ ‘ਆ ਕੇ ਆਪਣਾ 1 ਰੁਪਏ ਫੀਸ ਲੈ ਜਾਣਾ’

ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਆਗੂ ਸੁਸ਼ਮਾ ਸਵਰਾਜ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਮੰਗਲਵਾਰ ਦੀ ਦੇਰ ਸ਼ਾਮ ਏਮਜ਼ ਵਿਚ ਉਨ੍ਹਾਂ ਆਖਰੀ ਸ਼ਾਹ ਲਿਆ। 67 ਸਾਲਾ ਸੁਸ਼ਮਾ ਸਵਰਾਜ ਨੇ ਮੌਤ ਤੋਂ ਇਕ ਘੰਟਾ ਪਹਿਲਾਂ ਭਾਰਤ ਦੇ ਚੋਟੀ ਦੇ ਵਕੀਲ ਅਤੇ ਇੰਟਰਨੈਸ਼ਨਲ ਅਦਾਲਤ ਵਿਚ ਕੁਲਭੂਸ਼ਣ ਜਾਧਵ ਮਾਮਲੇ ਵਿਚ ਭਾਰਤ ਦਾ ਪੱਖ ਰੱਖਣ ਵਾਲੇ ਵਕੀਲ ਹਰੀਸ਼ ਸਾਲਵੇ ਨੂੰ ਆ ਕੇ ਇਕ ਰੁਪਏ ਬਤੌਰ ਫੀਸ ਲੈ ਜਾਣ ਨੂੰ ਕਿਹਾ ਸੀ।  ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਕੁਲਭੂਸ਼ਣ ਜਾਧਵ ਮਾਮਲੇ ਵਿਚ ਕੇਸ ਲੜਨ ਲਈ ਵਕੀਲ ਹਰੀਸ਼ ਸਾਲਵੇ ਨੇ ਸਿਰਫ ਇਕ ਰੁਪਏ ਫੀਸ ਲਈ ਸੀ।

 

ਅੰਤਰਰਾਸ਼ਟਰੀ ਅਦਾਲਤ ਵਿਚ ਕੁਲਭੂਸ਼ਣ ਜਾਧਵ ਮਾਮਲੇ ਦੇ ਵਕੀਲ ਹਰੀਸ਼ ਸਾਲਵੇ ਨੇ ਇਕ ਅੰਗਰੇਜ਼ੀ ਟੀਵੀ ਚੈਨਲ ਨੂੰ ਕਿਹਾ ਸੀ ਕਿ ਮੌਤ ਤੋਂ ਇਕ ਘੰਟਾ ਪਹਿਲਾ ਸੁਸ਼ਮਾ ਸਵਰਾਜ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ। ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਆਪਣੀ ਇਕ ਰੁਪਏ ਦੀ ਫੀਸ ਦੇਣ ਲਈ ਬੁਲਾਇਆ ਸੀ।

 

ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨਾਲ 8.50 ਵਜੇ ਗੱਲ ਕੀਤੀ। ਇਹ ਸਾਡੇ ਵਿਚ ਕਾਫੀ ਭਾਵੁਕ ਗੱਲਬਾਤ ਸੀ। ਉਨ੍ਹਾਂ ਨੇ ਮੈਨੂੰ ਆਉਣ ਅਤੇ ਮਿਲਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਕੇਸ ਵਿਚ ਜਿੱਤ ਹਾਸਲ ਕਰਨ ਲਈ ਤੁਹਾਡੀ ਫੀਸ ਦੇਣੀ ਹੈ। ਮੈਂ ਵੀ ਕਿਹਾ ਕਿ ਜ਼ਰੂਰ, ਮੈਂ ਆ ਕੇ ਆਪਣਾ ਅਣਮੋਲ ਫੀਸ ਲਵਾਂਗਾ। ਉਨ੍ਹਾਂ ਮੈਨੂੰ ਕੱਲ੍ਹ 6 ਵਜੇ ਬੁਲਾਇਆ ਸੀ।

 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇੰਟਰਨੈਸ਼ਨਲ ਕੋਰਟ ਆਫ ਜਸਿਟਸ ਨੇ ਕੁਲਭੂਸ਼ਣ ਜਾਧਵ ਮਾਮਲੇ ਵਿਚ ਪਾਕਿਸਤਾਨ ਨੂੰ ਫਟਕਾਰ ਲਗਾਈ ਸੀ। ਅਦਾਲਤ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਇਹ ਕੁਲਭੂਸ਼ਣ ਨੂੰ ਕੰਸੁਲਰ ਐਕਸੇਸ ਮੁਹੱਈਆ ਕਰਾਏ, ਜਿਸਦਾ ਉਹ ਵਿਰੋਧ ਕਰ ਰਿਹਾ ਸੀ।  ਇਸ ਦੇ ਨਾਲ ਅਦਾਲਤ ਨੇ ਫਾਂਸੀ ਦੀ ਸਜਾ ਉਤੇ ਰੋਕ ਲਗਾ ਦਿੱਤੀ ਸੀ ਅਤੇ ਫਿਰ ਤੋਂ ਪਾਕਿਸਤਾਨ ਨੂੰ ਵਿਚਾਰ ਕਰਨ ਨੂੰ ਕਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj told Harish Salve just one hour before died Come tomorrow for Rs 1 fee