ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਸਵਰਾਜ ਨੇ ਖ਼ਾਲੀ ਕੀਤਾ ਸਰਕਾਰੀ ਘਰ, ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਪ੍ਰਸ਼ੰਸਾ

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਵੀਂ ਸਰਕਾਰ ਦੇ ਸਹੁੰ ਚੁੱਕਣ ਦੇ ਇਕ ਮਹੀਨੇ ਦੇ ਅੰਦਰ-ਅੰਦਰ ਹੀ ਆਪਣੇ ਸਰਕਾਰੀ ਘਰ ਨੂੰ ਖ਼ਾਲੀ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਸੁਸ਼ਮਾ ਸਵਰਾਜ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।


ਭਾਜਪਾ ਦੇ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ 2019 ਦੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਸੀ ਅਤੇ ਮੋਦੀ ਸਰਕਾਰ 'ਚ ਮੰਤਰੀ ਨਾ ਬਣਨ ਦੀ ਵੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਉਹ ਮੰਤਰੀ ਨਹੀਂ ਬਣੀ ਸੀ।

 

 

 


ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਸਵੇਰੇ ਟਵੀਟ ਕੀਤਾ- ਮੈਂ ਦਿੱਲੀ ਸਥਿਤ  8 ਸਫਦਰਜੰਗ ਲੇਨ ਦਾ ਆਪਣਾ ਸਰਕਾਰੀ ਘਰ ਖਾਲੀ ਕਰ ਦਿੱਤਾ ਹੈ। ਕ੍ਰਿਪਾ ਕਰਕੇ ਧਿਆਨ ਦਿਉ, ਮੈਂ ਹੁਣ ਪੁਰਾਣੇ ਪਤੇ ਅਤੇ ਫੋਨ ਨੰਬਰਾਂ 'ਤੇ ਉਪਲਬੱਧ ਨਹੀਂ ਰਹਾਂਗੀ।


ਜ਼ਿਕਰਯੋਗ ਹੈ ਕਿ ਇੱਕ ਪਾਸੇ ਜਿਥੇ ਸਰਕਾਰੀ ਘਰ ਛੱਡਣ ਅਤੇ ਨਾ ਛੱਡਣ ਨੂੰ ਲੈ ਕੇ ਆਗੂ ਕੋਰਟ ਦਾ ਦਰਵਾਜ਼ਾ ਖਟਖਟਾਉਂਦੇ ਹਨ, ਉਥੇ ਖ਼ੁਦ ਸੁਸ਼ਮਾ ਸਵਰਾਜ ਨੇ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਕੇ ਇਕ ਨਵਾਂ ਉਦਾਹਰਣ ਪੇਸ਼ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Sushma Swaraj vacates govt house Safdarjung Lane social Media praises