ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਜਨਮ-ਭੂਮੀ ਵਿਖੇ ਨਮਾਜ਼ ਪੜਨ ਆਇਆ ਸ਼ੱਕੀ ਗ੍ਰਿਫਤਾਰ

ਆਯੁੱਧਿਆ ਦੇ ਰਾਮ ਜਨਮ ਭੂਮੀ ਵਿਖੇ ਨਮਾਜ਼ ਪੜਨ ਆਇਆ ਸ਼ੱਕੀ ਸੁਰੱਖਿਆ ਬਲਾਂ ਦੇ ਹੱਥੇ ਚੜ੍ਹ ਗਿਆ। ਸ਼ੱਕੀ ਵਿਅਕਤੀ ਦੀ ਪਛਾਣ ਬਿਹਾਰ ਦੇ ਸਹਾਰਸਾ ਜ਼ਿਲ੍ਹੇ ਦੇ ਮੋਤੀਹੁਰ ਰਹਿਮਾਨ ਵਜੋਂ ਹੋਈ ਹੈ। ਇੰਟੈਲੀਜੈਂਸ ਅਤੇ ਪੁਲਿਸ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ। ਉਸਦੀ ਤਲਾਸ਼ੀ ਲੈਣ ਦੌਰਾਨ ਉਸ ਕੋਲੋਂ ਆਧਾਰ ਕਾਰਡ ਅਤੇ ਪੈਨ ਕਾਰਡ ਦੇ ਨਾਲ-ਨਾਲ ਬੂਟਿਆਂ ਨੂੰ ਛਾਂਟਣ ਵਾਲੀ ਕੈਂਚੀ ਵੀ ਮਿਲੀ ਹੈ।

 

ਇਸ ਤੋਂ ਪਹਿਲਾਂ ਰਹਿਮਾਨ (30) ਰਾਮਲਲਾ ਦੇ ਦਰਸ਼ਨ ਦੀ ਦੂਸਰੀ ਪਾਲੀ ਪਹੁੰਚਣ ਲਈ ਤਕਰੀਬਨ ਡੇਢ ਵਜੇ ਹਰਾ ਸਾਫਾ ਬੰਨ੍ਹ ਕੇ ਪੁੱਜ ਗਿਆ ਸੀ। ਉਸਦੇ ਦੋਵੇਂ ਹੱਥਾਂ ਚ ਥੈਲੇ ਸਨ। ਕਿਸੇ ਨੇ ਉਸਨੂੰ ਸਮਾਨ ਜਮ੍ਹਾਂ ਕਰਾਉਣ ਲਈ ਕਿਹਾ ਤਾਂ ਉਹ ਬੈਰੀਅਰ ਦੇ ਸਾਮ੍ਹਣੇ ਅਮਨਵਾ ਰਾਮ ਮੰਦਰ ਦੇ ਅਹਾਤੇ ਚਲਾ ਗਿਆ ਤੇ ਕੁਝ ਦੇਰ ਲਈ ਘੁੰਮਦਾ ਰਿਹਾ।

 

ਇਸ ਦੌਰਾਨ ਉਸ ਨੇ ਕਿਸੇ ਨਾਲ ਫ਼ੋਨ ਤੇ ਗੱਲਬਾਤ ਕੀਤੀ। ਫਿਰ ਉਹ ਸ਼ਰਧਾਲੂਆਂ ਦੀ ਕਤਾਰ ਗਿਆ ਤੇ ਉਸੇ ਜਗ੍ਹਾ 'ਤੇ ਨਮਾਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈ ਲੋਕ ਉਸ ਦੀਆਂ ਵੀਡੀਓ ਬਣਾਉਂਦੇ ਰਹੇ। ਜਿਸ ਕਾਰਨ ਉਸਦੀ ਵੀਡੀਓ ਵਾਇਰਲ ਹੋ ਗਈ।

 

ਜਦੋਂ ਮਾਜਰਾ ਸਮਝ ਆਇਆ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਜਦੋਂ ਸ਼ੱਕੀ ਵਿਅਕਤੀ ਦੇ ਫੜੇ ਜਾਣ ਦੀ ਖ਼ਬਰ ਮਿਲੀ ਤਾਂ ਮੀਡੀਆ ਕਰਮਚਾਰੀ ਵੀ ਮੌਕੇਤੇ ਪਹੁੰਚ ਗਏ।

 

ਉਸਨੇ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਉਹ ਦਿੱਲੀ ਦੇ ਲਾਲ ਕਿਲ੍ਹੇ ਨਮਾਜ਼ ਪੜਨਾ ਚਾਹੁੰਦਾ ਸੀ ਪਰ ਉਸ ਨੂੰ ਨਮਾਜ਼ ਕਰਨ ਦੀ ਆਗਿਆ ਨਹੀਂ ਮਿਲੀ ਸੀ। ਇਸ ਵਜ੍ਹਾ ਕਰਕੇ ਹੁਣ ਉਹ ਇਥੇ ਰਾਮਲਲਾ ਤੋਂ ਸ਼ਿਕਾਇਤ ਦਰਜ ਕਰਵਾਉਣ ਇਥੇ ਆਇਆ ਸੀ।

 

ਐਸਪੀ ਸਿਟੀ ਵਿਜੇਪਾਲ ਸਿੰਘ ਨੇ ਦੱਸਿਆ ਕਿ ਸ਼ੱਕੀ ਨੇ ਜੋ ਜਾਣਕਾਰੀ ਦਿੱਤੀ ਹੈ, ਦੀ ਪੜਤਾਲ ਕੀਤੀ ਜਾ ਰਹੀ ਹੈ। ਉਸ ਦੇ ਰਿਸ਼ਤੇਦਾਰ ਵੀ ਬੁਲਾਏ ਗਏ ਹਨ। ਇਹ ਦੱਸਿਆ ਗਿਆ ਸੀ ਕਿ ਪਹਿਲੀ ਨਜ਼ਰ ਚ ਇਹ ਵਿਅਕਤੀ ਕੋਈ ਸਿਰਫਿਰਿਆ ਲੱਗ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspect arrested for trying to offere Namaz at Ramjanmabhoomi in ayodhya