ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹਾ ਸਥਿੱਤ ਗ੍ਰੇਟਰ ਨੋਇਡਾ ਜ਼ਿਲ੍ਹਾ 'ਚ ਕੋਰੋਨਾ ਵਾਇਰਸ ਦੇ ਡਰ ਕਾਰਨ ਕੁਆਰੰਟੀਨ ਕੀਤੇ ਮਰੀਜ਼ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਗ੍ਰੇਟਰ ਨੋਇਡਾ 'ਚ ਸਥਿੱਤ ਗਲਗੋਟੀਆ ਇੰਜੀਨੀਅਰਿੰਗ ਕਾਲਜ 'ਚ ਇੱਕ ਕੁਆਰੰਟੀਨ ਸੈਂਟਰ 'ਚ ਇਸ ਨੌਜਵਾਨ ਨੂੰ ਰੱਖਿਆ ਗਿਆ ਸੀ।
ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਡੀਐਮ ਸੁਹਾਸ ਐਲਵਾਈ ਨੇ ਐਤਵਾਰ ਨੂੰ ਦੱਸਿਆ ਕਿ 32 ਸਾਲਾ ਕੋਰੋਨਾ ਸ਼ੱਕੀ ਨੇ ਇੰਜੀਨੀਅਰਿੰਗ ਕਾਲਜ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਡੀਐਮ ਨੇ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਪ੍ਰਸ਼ਾਸਨ) ਇਸ ਦੀ ਪੜਤਾਲ ਕਰਨਗੇ।
ਸਰਕਾਰੀ ਅੰਕੜਿਆਂ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਦਿੱਲੀ ਨਾਲ ਲੱਗਦੇ ਗੌਤਮ ਬੁੱਧ ਨਗਰ 'ਚ ਹੁਣ ਤੱਕ ਕੋਰੋਨੋ ਵਾਇਰਸ ਦੇ 64 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 13 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।
ਲਾਗ ਦਾ ਕੋਈ ਤਾਜ਼ਾ ਮਾਮਲਾ ਨਹੀਂ :
ਅਧਿਕਾਰੀਆਂ ਨੇ ਦੱਸਿਆ ਕਿ ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਕੋਰੋਨਾ ਵਾਇਰਸ ਦਾ ਕੋਈ ਤਾਜ਼ਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਐਤਵਾਰ ਨੂੰ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 64 ਸੀ। ਇੱਕ ਮਰੀਜ਼ ਠੀਕ ਹੋ ਗਿਆ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦਿੱਲੀ ਦੇ ਨਾਲ ਲੱਗਦੇ ਪੱਛਮੀ ਉੱਤਰ ਪ੍ਰਦੇਸ਼ ਦਾ ਗੌਤਮ ਬੁੱਧ ਨਗਰ ਉਨ੍ਹਾਂ 15 ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜਿੱਥੇ ਹੌਟ-ਸਪੌਟ ਕਾਰਨ ਪੂਰੀ ਤਰ੍ਹਾਂ ਸੀਲ ਕੀਤਾ