ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੇ ਸ਼ੱਕੀ ਮਰੀਜ਼ ਨੇ ਆਈਸੋਲੇਸ਼ਨ ਵਾਰਡ 'ਚ ਕੀਤੀ ਖੁਦਕੁਸ਼ੀ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ 'ਚ ਵੀਰਵਾਰ ਨੂੰ ਇੱਕ ਸ਼ੱਕੀ ਕੋਰੋਨਾ ਮਰੀਜ਼ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਰੀਜ਼ ਕਰਮਵੀਰ ਦਿੱਲੀ 'ਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਕਰਮਵੀਰ ਨੂੰ 24 ਮਾਰਚ ਤੋਂ ਸ਼ਾਮਲੀ ਦੇ ਜ਼ਿਲ੍ਹਾ ਹਸਪਤਾਲ ਦੇ ਕਵਾਰੰਟੀਨ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਸੀ। ਸੂਚਨਾ ਮਿਲਣ 'ਤੇ ਐਸਪੀ ਅਤੇ ਡੀਐਮ ਹਸਪਤਾਲ ਪਹੁੰਚੇ। 
 

ਡੀਐਮ ਜਸਜੀਤ ਕੌਰ ਨੇ ਦੱਸਿਆ ਕਿ ਕਾਂਧਲਾ ਥਾਣਾ ਖੇਤਰ ਦੇ ਵਸਨੀਕ 40 ਸਾਲਾ ਕਰਮਵੀਰ 'ਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਦਾਖਲ ਹੋਣ ਤੋਂ ਬਾਅਦ ਤੋਂ ਉਹ ਡਿਪ੍ਰੈਸ਼ਨ 'ਚ ਸੀ। ਵੀਰਵਾਰ ਸਵੇਰੇ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੀ ਹਾਲੇ ਤਕ ਕੋਰੋਨਾ ਦੀ ਜਾਂਚ ਰਿਪੋਰਟ ਨਹੀਂ ਆਈ ਹੈ। ਇਸ ਤੋਂ ਪਹਿਲਾਂ ਸਹਾਰਨਪੁਰ 'ਚ ਵੀ ਇੱਕ ਕਲਰਕ ਨੇ ਕੋਰੋਨਾ ਵਾਇਰਸ ਦੇ ਡਰੋਂ ਆਪਣੇ ਦਫ਼ਤਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
 

ਗਲਾ ਵੱਢ ਕੇ ਕੀਤੀ ਖੁਦਕੁਸ਼ੀ 
ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ 'ਚ ਇੱਕ ਨੌਜਵਾਨ ਨੇ ਗਲਾ ਵੱਢ ਕੇ ਖੁਦਕੁਸ਼ ਕਰ ਲਈ। ਸੁਸਾਈਡ ਨੋਟ 'ਚ ਨੌਜਵਾਨ ਨੇ ਕੋਰੋਨਾ ਕਾਰਨ ਖੁਦਕੁਸ਼ੀ ਦੀ ਗੱਲ ਲਿਖੀ ਹੈ। ਮ੍ਰਿਤਕ ਨੌਜਵਾਨ ਸੁਸ਼ੀਲ ਨੂੰ ਕਈ ਦਿਨ ਪਹਿਲਾਂ ਬੁਖਾਰ ਸੀ, ਜਿਸ ਦਾ ਇਲਾਜ ਮੋਦੀਨਗਰ 'ਚ ਚੱਲ ਰਿਹਾ ਸੀ। ਬੁਖਾਰ ਘੱਟ ਨਾ ਹੋਣ ਅਤੇ ਗਲੇ 'ਚ ਇਨਫ਼ੈਕਸ਼ਨ ਕਾਰਨ ਉਸ ਨੂੰ ਕੋਰੋਨਾ ਵਾਇਰਸ ਦਾ ਸ਼ੱਕ ਸੀ। ਉਹ ਸਰਕਾਰੀ ਹਸਪਤਾਲ ਵੀ ਗਿਆ ਸੀ, ਪਰ ਉੱਥੇ ਕੋਈ ਸੈਂਪਲਿੰਗ ਨਾ ਹੋਣ ਕਾਰਨ ਅਤੇ ਪਿੰਡ ਵਾਸੀਆਂ ਵੱਲੋਂ ਉਸ ਤੋਂ ਬਣਾਈ ਦੂਰੀ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਿਆ। ਉਸ ਨੇ ਆਪਣੇ ਦੋ ਬੱਚਿਆਂ ਅਤੇ ਪਤਨੀ ਦੇ ਸੌਣ ਮਗਰੋਂ ਕਮਰੇ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ।

 

ਦੱਸ ਦੇਈਏ ਕਿ ਉੱਤਰ ਪ੍ਰਦੇਸ਼ 'ਚ ਹੁਣ ਤਕ ਕੋਰੋਨਾ ਵਾਇਰਸ ਦੇ 117 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 2 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 17 ਲੋਕ ਠੀਕ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspected corona patient admitted in quarantine ward committed suicide in Uttar Pradesh