ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ 'ਚ ਸਾਊਦੀ ਅਰਬ ਤੋਂ ਪਰਤੇ ਕੋਰੋਨਾ ਦਾ ਸ਼ੱਕੀ ਮਰੀਜ਼ ਦੀ ਮੌਤ

ਕਰਨਾਟਕ ਦੇ ਕਲਬੁਰਗੀ ਵਿੱਚ ਇੱਕ 76 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਖ਼ਦਸ਼ਾ ਸੀ। ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਦੇ ਅਧਿਕਾਰਤ ਨੋਟ ਵਿੱਚ ਮ੍ਰਿਤਕ ਦੀ ਪਛਾਣ ਮੁਹੰਮਦ ਹੁਸੈਨ ਸਿਦੀਕੀ ਵਜੋਂ ਹੋਈ ਹੈ, ਜਿਸ ਦੀ ਮੰਗਲਵਾਰ ਨੂੰ ਇਕ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ।

 

ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਨਮੂਨੇ ਜਾਂਚ ਲਈ ਬੈਂਗਲੁਰੂ ਦੀ ਇੱਕ ਲੈਬਾਰਟਰੀ ਵਿੱਚ ਭੇਜੇ ਗਏ ਸਨ। ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿਦੀਕੀ ਹਾਲ ਹੀ ਵਿੱਚ ਸਾਊਦੀ ਅਰਬ ਤੋਂ ਵਾਪਸ ਆਇਆ ਸੀ ਜਿੱਥੇ ਉਹ ਧਾਰਮਿਕ ਯਾਤਰਾ ਲਈ ਗਿਆ ਹੋਇਆ ਸੀ।

 

ਕੋਰੋਨਾ ਦਾ ਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ ਅਤੇ ਹਰ ਕੋਈ ਇਸ ਤੋਂ ਬਚਣ ਲਈ ਨਵੇਂ ਤਰੀਕੇ ਲੱਭ ਰਿਹਾ ਹੈ। ਬ੍ਰਿਟੇਨ ਦੇ ਸਿਹਤ ਵਿਭਾਗ ਦੀ ਮੰਤਰੀ ਨਡੀਨ ਡੋਰਿਸ ਨੂੰ ਕੋਰੋਨਾ ਵਾਇਰਸ ਹੋਣ ਦੀ  ਪੁਸ਼ਟੀ ਹੋਈ ਹੈ। ਕੰਜ਼ਰਵੇਟਿਵ ਐਮ ਪੀ ਨੇ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹਾਂ ਕਿ ਮੈਂ ਕੋਰੋਨਾ ਵਾਇਰਸ ਦੀ ਜਾਂਚ ਵਿੱਚ ਪਾਜੀਵਿਟ ਪਾਈ ਗਈ ਹਾਂ ਅਤੇ ਖੁਦ ਨੂੰ ਘਰ ਵਿੱਚ ਵੱਖ ਰਖਿਆ ਗਿਆ ਹੈ।

 

ਉਨ੍ਹਾਂ ਨੇ ਕਿਹਾ ਕਿ ਸਿਹਤ ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਿਥੋਂ ਇਨਫੈਸ਼ਨ ਦੀ ਲਪੇਟ ਵਿੱਚ ਆਈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਕੌਣ ਕੌਣ ਲੋਕ ਆਏ ਹਨ। ਡੋਰਿਸ ਬ੍ਰਿਟੇਨ ਦੀ ਪਹਿਲੀ ਨੇਤਾ ਹੈ ਜੋ ਕੋਵਿਡ -19 ਤੋਂ ਪੀੜਤ ਹੈ। 

 

ਦਿ ਟਾਈਮਜ਼ ਖ਼ਬਰ ਅਨੁਸਾਰ ਉਹ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਮੇਤ ਸੈਂਕੜੇ ਲੋਕਾਂ ਨਾਲ ਸੰਪਰਕ ਵਿੱਚ ਰਹੀ ਸੀ। ਉਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਣੇ ਸੈਂਕੜੇ ਲੋਕਾਂ ਨਾਲ ਸੰਪਰਕ ਵਿੱਚ ਰਹੀ ਹੈ। ਉਹ ਸ਼ੁੱਕਰਵਾਰ ਨੂੰ ਬਿਮਾਰ ਹੋਈ ਸੀ। ਜਿਹਾ ਦੱਸਿਆ ਜਾ ਰਿਹਾ ਹੈ ਕਿ ਉਹ ਬਿਮਾਰੀ ਤੋਂ ਠੀਕ ਹੋ ਰਹੀ ਹੈ। 

 

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਮੈਂ ਐਨਐਚਐਸ ਕਰਮਚਾਰੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਸਲਾਹ ਅਤੇ ਸਹਾਇਤਾ ਦਿੱਤੀ।

.....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspected infected with corona virus killed in Karnataka