ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਲੀਆਂ ਮਾਰਨ ਵਾਲਾ ਸੁਰੱਖਿਆ ਗਾਰਡ ਮੁਅੱਤਲ, ਪੁਲਿਸ ਨੇ ਮਾਂ ਅਤੇ ਭਾਈ ਨੂੰ ਚੁੱਕਿਆ

ਸਥਾਨਕ ਸੈਕਟ-49 ਦੇ ਆਰਕੇਡੀਆ ਮਾਰਕਿਟ ਚ ਸੁਰੱਖਿਆ ਗਾਰਡ ਵੱਲੋਂ ਗੋਲੀਆਂ ਮਾਰਨ ਮਗਰੋਂ ਜੱਜ ਦੀ ਪਤਨੀ ਦੀ ਸ਼ਨਿੱਚਰਵਾਰ ਰਾਤ ਮੌਤ ਹੋ ਗਈ ਸੀ ਜਦਕਿ ਡਾਕਟਰਾਂ ਉਸਦੇ 18 ਸਾਲਾ ਜ਼ਖਮੀ ਬੇਟੇ ਧਰੁਵ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਹੈ। ਦੂਜੇ ਪਾਸੇ ਪੁਲਿਸ ਨੇ ਆਰੋਪੀ ਗਾਰਡ ਦੀ ਮਾਂ ਅਤੇ ਮਮੇਰੇ ਭਾਈ ਨੂੰ ਚੁੱਕ ਲਿਆਂਦਾ ਹੈ ਅਤੇ ਪੁੱਛਗਿੱਛ ਜਾਰੀ ਹੈ। ਇਸ ਖ਼ਬਰ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮਾਂ ਤੀ ਮੌਤ ਮਗਰੋਂ ਜ਼ਖਮੀ ਬੇਟੇ ਨੇ ਵੀ ਦਮ ਤੋੜ ਦਿੱਤਾ ਹੈ ਜਦਕਿ ਮੌਜੂਦਾ ਜਾਣਕਾਰੀ ਮੁਤਾਬਕ ਡਾਕਟਰਾਂ ਨੇ 18 ਸਾਲਾ ਜ਼ਖਮੀ ਬੇਟੇ ਧਰੁਵ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਹੈ।

 

ਪੁਲਿਸ ਨੇ ਐਤਵਾਰ ਨੂੰ ਆਰੋਪੀ ਗਾਰਡ ਨੂੰ ਅਦਾਲਤ ਚ ਪੇਸ਼ ਕੀਤਾ ਜਿੱਥੇ ਉਸਨੂੰ ਚਾਰ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੀ। ਵਾਧੂ ਜਿ਼ਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨਕਾਂਤ ਨੇ ਗਾਰਡ ਮਹੀਪਾਲ ਖਿਲਾਫ ਕਤਲ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਗੁਰੂਗ੍ਰਾਮ ਦੇ ਪੁਲਿਸ ਮੁਖੀ ਕੇਕੇ ਰਾਓ ਨੇ ਉਕਤ ਗਾਰਡ ਮਹੀਵਾਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਹੀਪਾਲ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਜਦਕਿ ਇਸ ਨਾਲ ਜੁੜੀਆਂ ਗੱਲਾਂ ਅਫਵਾਹਾਂ ਹਨ। ਗੁਰੂਗ੍ਰਾਮ ਪੁਲਿਸ ਦੇ ਕਾਬਲ ਅਫਸਰਾਂ ਦੀ ਟੀਮ ਮਾਮਲੇ ਦੀ ਜਾਂਚ ਲਈ ਤਿਆਰ ਕੀਤੀ ਗਈ ਹੈ।

 

 

ਇਸ ਘਟਨਾ ਤੇ ਹਰਿਆਣਾ ਦੇ ਮੁੰਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਿੱਖਾ ਨੋਟਿਸ ਲਿਆ ਹੈ। ਉਨ੍ਹਾਂ ਨੇ ਗ੍ਰਹਿ ਸਕੱਤਰ ਅਤੇ ਡੀਜੀਪੀ ਨੂੰ ਤਲਬ ਕੀਤਾ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਡੀਜੀਪੀ ਬੀਐਸ ਸੰਧੂ ਨੇ ਕਿਹਾ ਕਿ ਸਾਰੇ ਵੀਆਈਪੀ ਲੋਕਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਏਡੀਜੀਪੀ (ਕ੍ਰਾਈਮ) ਪੀ ਕੇ ਅਗਰਵਾਲ ਜਾਂਚ ਦੀ ਪੜਤਾਲ ਕਰਨਗੇ। ਅਗਰਵਾਲ ਸ਼ਾਮ ਨੂੰ ਗੁਰੂਗ੍ਰਾਮ ਪਹੁੰਚੇ ਅਤੇ ਜਾਂਚ ਦੀ ਸਮੀਖਿਆ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspended bullets to kill a security guard police took the mother and brother