ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਹੱਦ ’ਤੇ ਦਿਖਾਈ ਦਿੱਤਾ ਸ਼ੱਕੀ ਡ੍ਰੋਨ

ਸਰਹੱਦ ’ਤੇ ਦਿਖਾਈ ਦਿੱਤਾ ਸ਼ੱਕੀ ਡ੍ਰੋਨ

ਰਾਜਸਥਾਨ ਦੀ ਸਰਹੱਦ ਉਤੇ ਸ੍ਰੀਗੰਗਾਨਗਰ ਸੈਕਟਰ ਵਿਚ ਮੰਗਲਵਾਰ ਨੂੰ ਸਵੇਰੇ ਫਿਰ ਤੋਂ ਸ਼ੱਕੀ ਡ੍ਰੋਨ ਦਿਖਾਈ ਦਿੱਤਾ ਅਤੇ ਗੋਲਾਬਾਰੀ ਹੋਈ ਜਿਸ ਨਾਲ ਪਿੰਡ ਵਾਸੀਆਂ ਵਿਚ ਦਹਿਸ਼ਤ ਫੈਲ੍ਹ ਗਏ। ਪੁਲਿਸ ਅਨੁਸਾਰ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ ਥਾਣਾ ਖੇਤਰ ਵਿਚ ਗੰਗਾ ਕੈਨਾਲ ਦੇ ਬਾਈਫਿਰਕੇਸ਼ਨ ਹੈਡ ਦੇ ਆਸਪਾਸ ਸਵੇਰੇ ਕਰੀਬ ਛੇ ਵਜੇ ਤੋਂ ਸਾਢੇ ਤੇ ਵਜੇ ਤੱਕ ਅੱਧੇ ਘੰਟੇ ਤੱਕ ਧਮਾਕਿਆਂ ਅਤੇ ਗੋਲੀਆਂ ਚਲਾਉਣ ਦੀ ਆਵਾਜ਼ ਆਉਂਦੀ ਰਹੀ।

 

ਸੂਤਰਾਂ ਅਨੁਸਾਰ ਸਰਹੱਦ ਉਤੇ ਸ਼ੱਕੀ ਡਰੋਨ (ਯੂਏਵੀ) ਦਿਖਾਈ ਦੇਣ ਉਤੇ ਇਹ ਆਵਾਜ਼ ਆਉਣ ਲੱਗੀ। ਸਵੇਰੇ ਧਮਾਕਿਆਂ ਅਤੇ ਗੋਲੀਆਂ ਚਲਾਉਣ ਦੀਆਂ ਅਵਾਜ਼ਾਂ ਨਾਲ ਪਿੰਡ ਵਾਸੀ ਡਰ ਗਏ। ਦੋ ਦਿਨ ਪਹਿਲਾਂ ਵੀ ਇਸੇ ਖੇਤਰ ਵਿਚ ਧਮਾਕੇ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੱਕ ਡਰੋਨ ਨੂੰ ਹਵਾ ਵਿਚ ਹੀ ਉਡਾ ਦਿੱਤਾ ਗਿਆ, ਪ੍ਰੰਤੂ ਅਜੇ ਅਧਿਕਾਰਤ ਤੌਰ ਉਤੇ ਪੁਸ਼ਟੀ ਨਹੀਂ ਹੋਈ।

 

ਬੀਤੇ ਤਿੰਨ–ਚਾਰ ਦਿਨਾਂ ਦੌਰਾਨ ਸ੍ਰੀ ਗੰਗਾਨਗਰ ਸੈਕਟਰ ਵਿਚ ਸਰਹਦ ਉਤੇ ਸ਼ੱਕੀ ਡਰੋਨ ਭਾਰਤੀ ਸੈਨਾ ਵੱਲੋਂ ਹਵਾ ਵਿਚ ਹੀ ਨਸ਼ਟ ਕੀਤੇ ਜਾ ਰਹੇ ਹਨ। ਹੁਣ ਤੱਕ ਪੰਜ ਡਰੋਨ ਸ੍ਰੀਗੰਗਾਨਗਰ ਜ਼ਿਲ੍ਹੇ ਨਾਲ ਲੱਗਦੀ ਸਰਹੱਦ ਉਤੇ ਮਾਰ ਸੁੱਟੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:suspicious drone Shot in Sri Ganganagar sector Indian Army shot 5 drone till now