ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਨਸੀ ਸੋਸ਼ਣ ਮਾਮਲੇ ’ਚ ਸਵਾਮੀ ਚਿੰਮਯਾਨੰਦ ਗ੍ਰਿਫਤਾਰ, SIT ਨੇ ਆਸ਼ਰਮ ’ਚੋਂ ਚੁੱਕਿਆ

ਜਿਨਸੀ ਸੋਸ਼ਣ ਮਾਮਲੇ ’ਚ ਸਵਾਮੀ ਚਿੰਮਯਾਨੰਦ ਗ੍ਰਿਫਤਾਰ, SIT ਨੇ ਆਸ਼ਰਮ ’ਚੋਂ ਚੁੱਕਿਆ

ਸ਼ਾਹਜਹਾਂਪੁਰ ਸਥਿਤ ਐਸ ਐਸ ਲਾਅ ਕਾਲਜ ਦੀ ਵਿਦਿਆਰਥਣ ਵੱਲੋਂ ਜਿਨਸੀ ਸੋਸ਼ਣ ਦੇ ਦੋਸ਼ਾਂ ਵਿਚ ਘਿਰੇ ਸਵਾਮੀ ਚਿੰਮਯਾਨੰਦ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ।

 

ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਸਵਾਮੀ ਚਿੰਮਯਾਨੰਦ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਆਈਟੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਸਵਾਮੀ ਚਿੰਮਯਾਨੰਦ ਨੂੰ ਸ਼ਾਹਜਹਾਂਪੁਰ ਮੈਡੀਕਲ ਕਾਲਜ ਤੋਂ ਵੀਰਵਾਰ ਸ਼ਾਮ ਨੂੰ ਕੇਜੀਐਮਯੂ ਲਈ ਰੇਫਰ ਕਰ ਦਿੱਤਾ ਗਿਆ, ਪ੍ਰੰਤੂ ਉਹ ਸਿੱਧੇ ਕੇਜੀਐਮਯੂ ਨਹੀਂ ਗਏ। ਉਹ ਮੈਡੀਕਲ ਕਾਲਜ ਤੋਂ ਆਪਣੇ ਆਸ਼ਰਮ ਪਹੁੰਚੇ।

 

 

ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰ ਮੈਡੀਕਲ ਕਾਲਜ ਦੀ ਪੀਆਰਓ ਡਾ. ਪੂਜਾ ਪਾਡੇ ਨੇ ਮੀਡੀਆ ਨੂੰ ਸਵਾਮੀ ਚਿੰਮਾਨੰਦ ਦੀ ਤਬੀਅਤ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਵਾਮੀ ਚਿੰਮਯਾਨੰਦ ਦਾ ਵੀਰਵਾਰ ਨੂੰ ਪੇਟ ਦਾ ਅਲਟਰਾਸਾਊਂਡ ਕਰਵਾਇਆ ਗਿਆ। ਉਨ੍ਹਾਂ ਨੂੰ ਹਾਈਪਰ ਟੇਂਸ਼ਨ ਹੈ, ਬੀਪੀ ਦੀ ਤਕਲੀਫ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swami Chinmayanand Case special investigation team raised from ashram