ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਸੂਮ ਬੱਚੀ ਨੂੰ ਸ਼ਿਕਾਰ ਬਣਾਉਂਦਾ ਕੈਮਰੇ ’ਚ ਕੈਦ ਹੋਇਆ ਅਧੇੜ

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵਿੱਟਰ ਤੇ ਇਕ ਵੀਡੀਓ ਪੋਸਟ ਕੀਤਾ ਹੈ। ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇਕ ਅਧੇੜ ਵਿਅਕਤੀ ਛੋਟੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਉਥੇ ਪੁੱਜੇ ਲੋਕ ਇਸ ਵਿਅਕਤੀ ਦੀ ਹਰਕਤ ਦਾ ਵੀਡੀਓ ਬਣਾ ਲੈਂਦੇ ਹਨ। ਲੋਕਾਂ ਨੂੰ ਦੇਖ ਕੇ ਉਹ ਵਿਅਕਤੀ ਤੁਰੰਤ ਬੱਚੀ ਨੂੰ ਛੱਡ ਖੁੱਦ ਨੂੰ ਸੰਭਾਲਣ ਦੀ ਕੋਸ਼ਿਸ ਕਰਦਾ ਹੈ।

 

ਸਵਾਤੀ ਮਾਲੀਵਾਲ ਨੇ ਵੀਡੀਓ ਸ਼ੇਅਰ ਕਰਦਿਆਂ ਇਸ ਅਧੇੜ ਵਿਅਕਤੀ ਦੀ ਗ੍ਰਿਫ਼ਤਾਰੀ ਮੰਗੀ ਹੈ ਤੇ ਨਾਲ ਹੀ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਇਸ ਵਿਅਕਤੀ ਨੂੰ ਲੱਭਣ ਚ ਪੁਲਿਸ ਦੀ ਮਦਦ ਕਰਨ।

 

ਮਾਲੀਵਾਲ ਨੇ ਟਵੀਟ ਕੀਤਾ ਕਿ ਇਹ ਵੀਡੀਓ ਹੈਰਾਨ ਕਰਨ ਵਾਲਾ ਹੈ। ਮਾਲੀਵਾਲ ਨੇ ਦਿੱਲੀ ਪੁਲਿਸ ਤੋਂ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਇਸ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਤੇ ਉਕਤ ਦੀ ਗ੍ਰਿ਼ਫਤਾਰੀ ਕੀਤੀ ਜਾਵੇ।

 

ਉਨ੍ਹਾਂ ਨੇ ਅੱਗੇ ਲਿਖਿਆ, ਅਧੇੜ ਵਿਕਅਤੀ ਬੱਚੀ ਦੇ ਦਾਦਾ ਦੀ ਉਮਰ ਦਾ ਲੱਗ ਰਿਹਾ ਹੈ ਜਦਕਿ ਬੱਚੀ ਦੀ ਉਮਰ ਬੇਹੱਦ ਘੱਟ ਹੈ। ਮਾਲੀਵਾਲ ਨੇ ਲੋਕਾਂ ਨੂੰ ਇਸ ਵਿਅਕਤੀ ਨੂੰ ਪਛਾਨਣ ਅਤੇ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swati Maliwal tweeted a video of elderly man trying to rape a girl child and appeals delhi police to take action