ਦੇਸ਼ ’ਚ ਸਵਾਈਨ ਫਲੂ ਐਚ1ਐਨ1 ਦੇ ਵਧਦੇ ਪ੍ਰਕੋਪ ਦੇ ਚਲਦਿਆਂ ਕੇਂਦਰੀ ਸਿਹਤ ਸਕੱਤਰ ਪ੍ਰਤੀ ਸੂਦਨ ਨੇ ਸੀਨੀਅਰ ਅਧਿਕਾਰਾਂ ਨਾਲ ਹਾਲਾਤ ਦੀ ਸਮੀਖਿਆ ਕੀਤੀ।
ਇਸ ਦੌਰਾਨ ਸਕੱਤਰ ਨੂੰ ਦੱਸਿਆ ਗਿਆ ਕਿ ਸਾਲ 2019 ’ਚ 3 ਫਰਵਰੀ ਤੱਕ ਦੇਸ਼ ਵਿਚ ਸਵਾਈਨ ਫਲੂ ਦੇ ਕੁਲ 6701 ਮਾਮਲੇ ਸਾਹਮਣੇ ਆਏ ਹਨ। ਉਥੇ ਸਵਾਈਨ ਫਲੂ ਦੇ ਚਲਦਿਆਂ ਹੁਣ ਤੱਕ 226 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਰਾਜਸਥਾਨ, ਗੁਜਰਾਤ ਅਤੇ ਪੰਜਾਬ ਵਿਚ ਹੋਈਆਂ ਹਨ। ਰਾਜਸਥਾਨ ਲਈ ਸਿਹਤ ਮੰਤਰਾਲਾ ਪਹਿਲਾਂ ਹੀ ਇਕ ਟੀਮ ਰਵਾਨਾ ਕਰ ਚੁੱਕਿਆ ਹੈ। ਸੂਦਨ ਨੇ ਪੰਜਾਬ ਅਤੇ ਗੁਜਰਾਤ ਲਈ ਵੀ ਟੀਮਾਂ ਰਵਾਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਥੇ ਦਿੱਲੀ ਵਿਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 1019 ਹੋ ਗਈ ਹੈ। ਵਧਦੇ ਮਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਗਾਈਡਲਾਈਨ ਜਾਰੀ ਕੀਤੀਆਂ ਹਨ। ਖੰਘਣ ਅਤੇ ਛੀਕਣ ਦੌਰਾਨ ਨੱਕ–ਮੂੰਹ ਉਤੇ ਰੁਮਾਨ ਰੱਖਣ ਨੂੰ ਕਿਹਾ ਗਿਆ ਹੈ।
48 ਘੰਟਿਆਂ ਦੌਰਾਨ ਰਾਜਧਾਨੀ ਵਿਚ 124 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਜਨਵਰੀ ਤੋਂ ਹੁਣ ਤੱਕ ਸਿਰਫ ਦਿੱਲੀ ਵਿਚ ਹੀ ਸਵਾਈਨ ਫਲੂ ਪੀੜਤਾਂ ਦੀ ਗਿਣਤੀ 1019 ਹੋ ਗਈ ਹੈ। ਇਸ ਵਿਚ 812 ਬਾਲਗ ਅਤੇ 207 ਬੱਚੇ ਸ਼ਾਮਲ ਹਨ। ਇਸ ਬਿਮਾਰੀ ਨਾਲ ਹੁਣ ਤੱਕ ਇਸ ਸਾਲ 56 ਸਾਲਾ ਸਿਰਫ ਇਕ ਵਿਅਕਤੀ ਦੀ ਹੀ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ।
ਜਨਵਰੀ ਤੋਂ ਲੈ ਕੇ ਹੁਣ ਤੱਕ ਸਫਦਰਜੰਗ ਅਤੇ ਰਾਮਮਨੋਹਰ ਲੋਹੀਆ ਵਿਚ ਹੀ ਸੀਨੀਅਰ ਡਾਕਟਰਾਂ ਨੇ 13 ਲੋਕਾਂ ਦੀ ਸਵਾਈਨ ਫਲੂ ਨਾਲ ਮੌਤ ਦੀ ਜਾਣਕਾਰੀ ਦਿੱਤੀ ਹੈ।