ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਿਸ ਬੈਂਕ ਖਾਤਿਆਂ ਦੀ ਜਾਂਚ 'ਚ ਸਾਹਮਣੇ ਆਇਆ ਭਾਰਤ ਦੇ ਸ਼ਾਹੀ ਪਰਿਵਾਰ ਦਾ ਨਾਂ

ਸਵਿਸ ਬੈਂਕ ਖਾਤਿਆਂ ਦੀ ਜਾਂਚ 'ਚ ਸਾਹਮਣੇ ਆਇਆ ਭਾਰਤ ਦੇ ਸ਼ਾਹੀ ਪਰਿਵਾਰ ਦਾ ਨਾਂ

ਨਵੀਂ ਦਿੱਲੀ : ਸਵਿਸ  ਬੈਂਕਾਂ 'ਚ ਖਾਤਿਆਂ ਵਾਲੇ ਭਾਰਤੀਆਂ ਦੀ ਜਾਂਚ ਦੇ ਘੇਰੇ 'ਚ ਇਕ ਸ਼ਾਹੀ ਪਰਿਵਾਰ ਵੀ ਅੜਿੱਕੇ ਆ ਚੁੱਕਾ ਹੈ। ਭਾਰਤੀ ਜਾਂਚ ਅਧਿਕਾਰੀ ਨੇ ਮਹਾਰਾਸ਼ਟਰ 'ਚ ਸਾਂਗਲੀ ਦੇ ਸਾਬਕਾ ਰਿਆਸਤਦਾਰਾਂ ਦੇ ਪਰਿਵਾਰ ਦੇ ਦੋ ਲੋਕਾਂ ਦੀ ਜਾਣਕਾਰੀ ਸਵਿਜ਼ਰਲੈਂਡ ਦੇ ਆਮਦਨ ਵਿਭਾਗ ਤੋਂ ਮੰਗਵਾਈ ਹੈ। ਇਸ ਜਾਂਚ 'ਚ ਅਧਿਕਾਰਕ ਸਹਿਯੋਗ ਲਈ ਭਾਰਤੀ ਅਧਿਕਾਰੀਆਂ ਨੇ ਸਵਿਜ਼ਰਲੈਂਡ ਸਰਕਾਰ ਨੂੰ ਅਪੀਲ ਕੀਤੀ ਹੈ।


ਇਸ 'ਤੇ ਸਵਿਜ਼ਰਲੈਂਡ ਦੇ ਅਧਿਕਾਰੀਆਂ ਨੇ ਜਨਤਕ ਨੋਟਿਸ ਜਾਰ ਕਰ ਕੇ ਸਾਂਗਲੀ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਵਿਜੇ ਸਿੰਘ ਮਾਧਵਰਾਓ ਪਟਵਰਧਨ ਅਤੇ ਉਨ੍ਹਾਂ ਦੀ ਪਤਨੀ ਰੋਹਿਣੀ ਵਿਜੇ ਸਿੰਘ ਪਟਵਰਧਨ ਨੂੰ ਇਸ ਮਾਮਲੇ ਨੂੰ ਵੇਖਣ ਲਈ ਆਪਣਾ ਨੁਮਾਇੰਦਾ ਨਿਯੁਕਤ ਕਰਨ ਲਈ ਕਿਹਾ ਹੈ।


ਸਵਿਜ਼ਰਲੈਂਡ ਦੇ ਅਧਿਕਾਰੀਆਂ ਨੇ ਦੋਹਾਂ ਨੂੰ ਇਹ ਵੀ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਆਪਣੇ ਖਾਤਿਆਂ ਨਾਲ ਸਬੰਧਤ ਸੂਚਨਾ ਭਾਰਤ ਨੂੰ ਦਿੱਤੇ ਜਾਣ ਬਾਰੇ ਕੋਈ ਇਤਰਾਜ਼ ਹੈ ਤਾਂ ਉਹ ਉਸ ਨੂੰ ਬਕਾਇਦਾ ਦਰਜ ਕਰਵਾਉਣ। ਪਟਵਰਧਨ ਜੋੜੇ ਦੀ ਬੇਟੀ ਭਾਗਿਆਸ੍ਰੀ ਫ਼ਿਲਮਾਂ 'ਚ ਕੰਮ ਕਰਦੀ ਹੈ।


ਸਵਿਜ਼ਰਲੈਂਡ ਸਰਕਾਰ ਅਜਿਹੇ ਮਾਮਲਿਆਂ 'ਚ ਵਿਦੇਸ਼ੀ ਸਰਕਾਰਾਂ ਨੂੰ ਸੂਚਨਾਵਾਂ ਦੇਣ ਤੋਂ ਪਹਿਲਾਂ ਖਾਤਾਧਾਰਕਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਲਈ ਜਨਤਕ ਨੋਟਿਸ ਜਾਰੀ ਕਰਦੀ ਹੈ। ਸਵਿਜ਼ਰਲੈਂਡ ਦੇ ਹਾਲੀਆ ਜਨਤਕ ਨੋਟਿਸ 'ਚ ਪ੍ਰਕਾਸ਼ਤ ਦੋ ਵੱਖ-ਵੱਖ ਨੋਟੀਫ਼ਿਕੇਸ਼ਨਾਂ 'ਚ ਪਟਵਰਧਨ ਜੋੜੇ ਨੂੰ 10 ਦਿਨ ਦੇ ਅੰਦਰ ਆਪਣਾ ਪੱਖ ਰੱਖਣ ਵਾਲੇ ਵਿਅਕਤੀ ਨੂੰ ਨਾਮਜ਼ਦ ਕਰਨ ਬਾਰੇ ਕਿਹਾ ਗਿਆ ਹੈ।


ਹਾਲਾਂਕਿ ਇਨ੍ਹਾਂ ਨੋਟੀਫ਼ਿਕੇਸ਼ਨਾਂ 'ਚ ਜੋੜੇ ਦਾ ਨਾਂ ਅਤੇ ਉਨ੍ਹਾਂ ਦੀ ਜਨਮ ਮਿਤੀਆਂ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਨਹੀਂ ਦੱਸੀ ਗਈ ਹੈ। ਇਸ ਮਾਮਲੇ 'ਚ ਪੱਖ ਜਾਨਣ ਲਈ ਪਟਵਰਧਨ ਪਰਿਵਾਰ ਨਾਲ ਵਾਰ-ਵਾਰ ਸੰਪਰਕ ਕੀਤੇ ਜਾਣ ਦੇ ਬਾਵਜੂਦ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਇਕ ਕੰਪਨੀ ਜਿਸ 'ਚ ਦੋਵੇਂ ਪਤੀ-ਪਤਨੀ ਡਾਇਰੈਕਟਰ ਹਨ, ਦੇ ਅਧਿਕਾਰਕ ਈ-ਮੇਲ 'ਚ ਭੇਜੇ ਗਏ ਸਵਾਲਾਂ ਦਾ ਵੀ ਹੁਣ ਤਕ ਕੋਈ ਜਵਾਬ ਨਹੀਂ ਮਿਲਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swiss bank accounts : Royal family of Maharashtra Sangli under scanner