ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਂਗੂ ਦੇ ਬਦਲੇ ਲੱਛਣ, ਡਾਕਟਰ ਹੋਏ ਹੈਰਾਨ, ਪੜ੍ਹੋ ਕੀ ਹੈ ਮਾਮਲਾ

ਦਿੱਲੀ ਚ ਠੰਡ ਵੱਧਣ ਨਾਲ ਡੇਂਗੂ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਪਰ ਇਸ ਵਾਰ ਡੇਂਗੂ ਮਰੀਜ਼ ਸਿਰਫ ਕਮਜ਼ੋਰੀ ਤੇ ਪਲੇਟਲੈਟਸ ਘੱਟਣ ਦੇ ਲੱਛਣਾਂ ਦੇ ਨਾਲ ਹਸਪਤਾਲ ਪਹੁੰਚ ਰਹੇ ਹਨ। ਇਨ੍ਹਾਂ ਮਰੀਜ਼ਾਂ ਚ ਬੁਖਾਰ ਤੇ ਸਿਰਦਰਦ ਦੇ ਲੱਛਣ ਨਹੀਂ ਦਿਖਾਈ ਦੇ ਰਹੇ ਹਨ। ਡੇਂਗੂ ਦੀ ਬੀਮਾਰੀ ਦੇ ਲੱਛਣਾਂ ਚ ਹੋਏ ਇਨ੍ਹਾਂ ਬਦਲਾਅ ਨੂੰ ਲੈ ਕੇ ਏਮਜ਼ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੋਂ ਅਜਿਹੇ ਮਰੀਜ਼ ਆ ਰਹੇ ਹਨ ਜਿਨ੍ਹਾਂ ਦੇ ਡੇਂਗੂ ਦੇ ਲੱਛਣਾਂ ਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

 

ਡਾਕਟਰਾਂ ਮੁਤਾਬਕ ਪਹਿਲਾਂ ਜਦੋਂ ਮਰੀਜ਼ ਆਉਂਦੇ ਸਨ ਤਾਂ ਡੇਂਗੂ ਕਾਰਨ ਆਏ 100 ਡਿਗਰੀ ਬੁਖਾਰ ਨੂੰ ਘਟਾਉਣ ਲਈ ਉਨ੍ਹਾਂ ਨੂੰ ਪੈਰਾਸਿੱਟਾਮੋਲ ਦੀ ਗੋਲੀ ਦਿੱਤੀ ਜਾਂਦੀ ਸੀ ਤਾਂ ਉਨ੍ਹਾਂ ਦੇ ਬੁਖਾਰ ਨੂੰ ਘਟਾਇਆ ਜਾ ਸਕੇ। ਪਰ ਜਿਹੜੇ ਮਰੀਜ਼ ਆ ਰਹੇ ਹਨ ਉਨ੍ਹਾਂ ਨੂੰ ਡੇਂਗੂ ਤਾਂ ਹੈ ਪਰ ਬੁਖਾਰ ਅਤੇ ਸਿਰਦਰਦ ਦੀ ਸਿ਼ਕਾਇਤ ਨਹੀਂ ਸੀ ਜਦਕਿ ਖੂਨ ਦੀ ਜਾਂਚ ਕਰਨ ਤੋਂ ਬਾਅਦ ਇਸ ਸਾਫ ਪਾਇਆ ਜਾ ਰਿਹਾ ਹੈ ਕਿ ਮਰੀਜ਼ ਡੇਂਗੂ ਨਾਲ ਪੀੜਤ ਹਨ।

 

ਖੋਜ ਕਰਨ ਤੇ ਪਤਾ ਲੱਗਿਆ ਕਿ ਡੇਂਗੂ ਮਤਲਬ ਏਡੀਜ਼ ਮੱਛਰ ਦੇ ਵਾਇਰਸ ਅਤੇ ਸਟ੍ਰੇਨ ਚ ਫੇਰਬਦਲ ਕਾਰਨ ਅਜਿਹਾ ਹੋਇਆ ਹੈ। ਇਹ ਬਦਲਾਅ ਜਾਨਲੇਵਾ ਨਹੀਂ ਹਨ ਪਰ ਫਿਕਰਮੰਦ ਜ਼ਰੂਰ ਹੈ। ਜਿਸਨੂੰ ਜਰਨਲ ਆਫ਼ ਦਾ ਐਸੋਸੀਏਸ਼ਨ ਆਫ਼ ਫਿ਼ਜ਼ੀਸ਼ੀਅਨਜ਼ ਆਫ਼ ਇੰਡੀਆ ਚ ਛਾਪਿਆ ਗਿਆ ਹੈ।

 

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Symptoms of dengue amazed doctors Read case