ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੀ ਕੋਰੋਨਾ ਰਿਪੋਰਟ ਨੈਗੇਟਿਵ

ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਸਾਹਮਣੇ ਹੋ ਸਕਦੇ ਹਨ ਪੇਸ਼


ਭਾਰਤ ਵਿੱਚ ਜਦੋਂ ਕੋਰੋਨਾ ਵਾਇਰਸ ਦੀ ਲਾਗ ਸ਼ੁਰੂ ਹੋਈ ਤਾਂ ਨਿਜ਼ਾਮੂਦੀਨ ਮਰਕਜ਼ ਸੁਰਖ਼ੀਆਂ ਵਿੱਚ ਆਇਆ। ਇੱਥੇ ਬਹੁਤ ਸਾਰੇ ਲੋਕ ਕੋਰੋਨਾ ਪਾਜ਼ਿਟਿਵ ਮਿਲੇ। ਸਿਰਫ ਇਹੀ ਨਹੀਂ, ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਤਬਲੀਗੀ ਜਮਾਤ ਨਾਲ ਜੁੜੇ ਹਜ਼ਾਰਾਂ ਲੋਕਾਂ ਵਿੱਚ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋਈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।


ਉਸਦੇ ਵਕੀਲ ਦੇ ਅਨੁਸਾਰ ਮੌਲਾਨਾ ਸਾਦ ਦੇ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਮੌਲਾਨਾ ਸਾਦ ਦਾ ਕੋਰੋਨਾ ਟੈਸਟ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਕਹਿਣ 'ਤੇ ਕੀਤਾ ਗਿਆ ਸੀ। ਉਹ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਹੋ ਸਕਦੇ ਹਨ।
 

ਤਬੀਲੀ ਜਮਾਤ 'ਤੇ ਜਾਂਚ ਏਜੰਸੀ ਦਾ ਸ਼ਿਕੰਜਾ


ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਬਲੀਗੀ ਜਮਾਤ 'ਤੇ ਆਪਣੀ ਪਕੜ ਹੋਰ ਕੱਸ ਰਹੀ ਹੈ। ਜਾਂਚ ਟੀਮ ਨੇ ਹਵਾਲਾ ਨੈਟਵਰਕ ਨਾਲ ਜੁੜੇ ਦੋ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਵਿੱਚੋਂ ਇਕ ਨੂੰ ਵਿਦੇਸ਼ ਭੇਜਣ ਦਾ ਸ਼ੱਕ ਹੈ। ਏਜੰਸੀਆਂ ਦੇ ਨਿਸ਼ਾਨਾ ਉੱਤੇ ਇੱਕ ਟਰੱਸਟ ਵੀ ਹੈ ਜਿਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ।


ਮੌਲਾਨਾ ਸਾਦ ਅਤੇ ਉਸ ਦੇ ਪੁੱਤਰਾਂ ਤੋਂ ਵੀ ਕੀਤੀ ਜਾਵੇਗੀ ਪੁੱਛਗਿੱਛ 


ਜੇ ਸੂਤਰਾਂ ਦੀ ਮੰਨੀਏ ਤਾਂ ਇਸ ਟਰੱਸਟ ਦੇ ਸੰਬੰਧ ਵਿੱਚ ਮੌਲਾਨਾ ਸਾਦ ਅਤੇ ਉਨ੍ਹਾਂ ਦੇ ਪੁੱਤਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਟੀਮ ਹਵਾਲਾ ਕੁਨੈਕਸ਼ਨ ਨਾਲ ਜੁੜੇ ਜਿਨ੍ਹਾਂ ਲੋਕਾਂ ਤੋਂ ਪੁਛਗਿਛ ਕਰ ਰਹੀ ਹੈ ਉਨ੍ਹਾਂ ਵਿੱਚੋਂ ਇੱਕ ਬਾਰੇ ਇਹ ਜਾਣਕਾਰੀ ਮਿਲ ਹੀ ਹੈ ਕਿ ਉਹ ਪਿਛਲੇ ਦਿਨਾਂ ਵਿੱਚ 90 ਲੱਖ ਰੁਪਏ ਵਿਦੇਸ਼ ਭੇਜ ਚੁੱਕਾ ਹੈ। ਜਾਂਚ ਟੀਮ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰਕਾਰ ਇਹ ਪੈਸਾ ਕਿਸ ਦਾ ਸੀ, ਉਸ ਨੂੰ ਕਿਸ ਨੇ ਮੁਹੱਈਆ ਕਰਵਾਇਆ ਸੀ ਅਤੇ ਕਿਸ ਨੂੰ ਇਹ ਭੇਜਿਆ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tablighi Jamaat Chief Maulana Saad COVID19 coronavirus test negative he may produce before delhi crime branch