ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਬਲੀਗੀ ਜਮਾਤ ਦੇ ਮੈਂਬਰ ਨੇ ਹਸਪਤਾਲ 'ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਉੱਤਰ-ਪੂਰਬੀ ਦਿੱਲੀ ਦੇ ਤਾਹਿਰਪੁਰ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਬੁੱਧਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕੋਰੋਨਾ ਵਾਇਰਸ ਦੇ ਸ਼ੱਕੀ ਇੱਕ ਮਰੀਜ਼ ਨੇ ਕਵਾਰੰਟੀਨ ਕੀਤੇ ਜਾਣ ਤੋਂ ਬਾਅਦ ਹਸਪਤਾਲ ਦੀ ਖਿੜਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
 

ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਦੀ ਤਬਲੀਗੀ ਜਮਾਤ 'ਚ ਹਿੱਸਾ ਲੈਣ ਵਾਲੇ 7 ਲੋਕਾਂ ਦੀ ਤੇਲੰਗਾਨਾ ਅਤੇ ਜੰਮੂ ਕਸ਼ਮੀਰ 'ਚ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਇਕੱਲੇ ਦਿੱਲੀ 'ਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ 24 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ 441 ਲੋਕਾਂ 'ਚ ਇਸ ਮਹਾਂਮਾਰੀ ਦੇ ਲੱਛਣ ਮਿਲਣ ਤੋਂ ਬਾਅਦ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।
 

ਨਿਜ਼ਾਮੂਦੀਨ ਮਰਕਜ਼ ਖਾਲੀ, 2361 ਲੋਕ ਕੱਢੇ 
ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਇੱਥੋਂ ਕੁਲ 2361 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਨਿਜ਼ਾਮੂਦੀਨ ਦੇ ਆਲਮੀ ਮਰਕਜ਼ 'ਚ 36 ਘੰਟੇ ਦੀ ਮੁਹਿੰਮ ਚਲਾ ਕੇ ਬੁੱਧਵਾਰ ਸਵੇਰੇ 4 ਵਜੇ ਪੂਰੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਇਸ ਇਮਾਰਤ 'ਚੋਂ ਕੁੱਲ 2361 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚੋਂ 617 ਲੋਕਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਬਾਕੀਆਂ ਨੂੰ ਵੱਖ-ਵੱਖ ਕਵਾਰੰਟੀਨਜ਼ 'ਚ ਦਾਖਲ ਕਰਵਾਇਆ ਗਿਆ ਹੈ। ਸਿਸੋਦੀਆ ਨੇ ਸਾਰਿਆਂ ਨੂੰ ਲੌਕਡਾਊਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ 36 ਘੰਟੇ ਚੱਲੀ ਮੁਹਿੰਮ ਵਿੱਚ ਮੈਡੀਕਲ ਸਟਾਫ਼, ਪ੍ਰਸ਼ਾਸਨ, ਪੁਲਿਸ ਅਤੇ ਡੀਟੀਸੀ ਸਟਾਫ਼ ਸਭ ਨੇ ਮਿਲ ਕੇ ਅਤੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਕੰਮ ਕੀਤਾ।

 

ਕੀ ਹੈ ਤਬਲੀਗੀ ਜਮਾਤ ਅਤੇ ਮਰਕਜ਼ 
ਮਰਕਜ਼, ਤਬਲੀਗੀ ਜਮਾਤ, ਇਹ ਤਿੰਨੇ ਸ਼ਬਦ ਵੱਖ-ਵੱਖ ਹਨ। ਤਬਲੀਗੀ ਦਾ ਮਤਲਬ ਹੁੰਦਾ ਹੈ ਪਰਮਾਤਮਾ ਦੇ ਸੰਦੇਸ਼ਾਂ ਦਾ ਪ੍ਰਚਾਰ ਕਰਨ ਵਾਲਾ। ਜਮਾਤ ਦਾ ਮਤਲਬ ਸਮੂਹ/ਇਕੱਠ ਅਤੇ ਮਰਕਜ਼ ਦਾ ਮਤਲਬ ਹੁੰਦਾ ਹੈ ਮੀਟਿੰਗ ਵਾਲੀ ਥਾਂ/ਜਗ੍ਹਾ। ਮਤਲਬ ਪਰਮਾਤਮਾ ਦੀਆਂ ਕਹੀਆਂ ਗੱਲਾਂ ਦਾ ਪ੍ਰਚਾਰ ਕਰਨ ਵਾਲ ਸੰਗਠਨ। ਤਬਲੀਗੀ ਜਮਾਤ ਨਾਲ ਜੁੜੇ ਲੋਕ ਰਵਾਇਤੀ ਇਸਲਾਮ ਨੂੰ ਮੰਨਦੇ ਹਨ ਅਤੇ ਇਸੇ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ। ਇਸ ਦਾ ਮੁੱਖ ਦਫ਼ਤਰ ਦਿੱਲੀ ਦੇ ਨਿਜ਼ਾਮੂਦੀਨ ਖੇਤਰ 'ਚ ਸਥਿਤ ਹੈ। ਇੱਕ ਦਾਅਵੇ ਦੇ ਅਨੁਸਾਰ ਇਸ ਸਮੂਹ ਦੇ ਦੁਨੀਆ ਭਰ 'ਚ 15 ਕਰੋੜ ਮੈਂਬਰ ਹਨ। 20ਵੀਂ ਸਦੀ 'ਚ ਤਬਲੀਗੀ ਜਮਾਤ ਇਸਲਾਮ ਦੀ ਇਕ ਵੱਡੀ ਅਤੇ ਮਹੱਤਵਪੂਰਨ ਲਹਿਰ ਮੰਨੀ ਜਾਂਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tablighi Jamaat member attempts suicide in Rajiv Gandhi Super Speciality Hospital at delhi