ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Facebook ’ਤੇ ਵਿਕ ਰਿਹਾ ਹੈ ਤਾਜ ਮਹਿਲ

Facebook ’ਤੇ ਵਿਕ ਰਿਹਾ ਹੈ ਤਾਜ ਮਹਿਲ

ਭਾਰਤ ਦੀ ਸ਼ਾਨ ਅਤੇ ਪਿਆਰ ਦੀ ਨਿਸ਼ਾਨੀ ਆਗਰਾ ਦਾ ਤਾਜ ਮਹਿਲ ਨੂੰ ਵੇਚਣ ਦੀ ਤਿਆਰੀ ਹੈ। ਫੇਸਬੁੱਕ ਉਤੇ ਚੱਲਣ ਵਾਲੇ ਸੇਲ ਐਂਡ ਬਾਅਰ ਗਰੁੱਪ ਵਿਚ ਤਾਜ ਮਹਿਲ ਨੂੰ ਵੇਚਣ ਲਈ ਰੱਖਿਆ ਗਿਆ ਹੈ।  

 

ਅਜੇ ਤੱਕ ਇਸ ਇਸ਼ਤਿਹਾਰ ਨੂੰ ਲੈ ਕੇ ਗ੍ਰਾਹਕਾਂ ਨੇ ਦਿਲਚਸਪੀ ਨਹੀਂ ਦਿਖਾਈ, ਪ੍ਰੰਤੂ ਤਾਜ ਮਹਿਲ ਨੂੰ ਵੇਚਣ ਦੀ ਪੇਸ਼ਕਸ਼ ਕਰਨ ਵਾਲੇ ਇਸ ਗਰੁੱਪ ਨੂੰ ਲੋਕਾਂ ਨੇ ਵੱਡੀ ਗਿਣਤੀ ਵਿਚ ਜੁਆਇੰਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਤਾਜ ਮਹਿਲ ਨੂੰ ਵੇਚਣ ਦੇ ਨਾਮ ਉਤੇ ਠੱਗੀ ਹੋ ਚੁੱਕੀ ਹੈ।

 

ਤਾਜ ਮਹਿਲ ਨੂੰ ਵੇਚਣ ਲਈ ਜਿਸ ਵਿਅਕਤੀ ਨੇ ਪੇਸ਼ਕਸ਼ ਦੀ ਹੈ, ਉਹ ਰਾਮਪੁਰ ਦਾ ਰਹਿਣ ਵਾਲਾ ਹੈ। ਉਸਨੇ ਖਰੀਦਾਰਾਂ ਨਾਲ ਸੰਪਰਕ ਕਰਨ ਲਈ ਰਾਮਪੁਰ ਦਾ ਪਤਾ ਦਿੱਤਾ ਹੈ।  ਇਸ ਇਸ਼ਤਿਹਾਰ ਵਿਚ ਉਸਨੇ ਮੋਬਾਇਲ ਨੰਬਰ ਤਾਂ ਨਹੀਂ ਦਿੱਤਾ, ਪਰ ਫੇਸਬੁੱਕ ਅਕਾਊਂਟ ਦਿੱਤਾ ਹੈ। ਇਸ ਉਤੇ ਖਰੀਦਦਾਰ ਵਿਗਿਆਪਨ ਸਬੰਧੀ ਜਾਣਕਾਰੀ ਨੂੰ ਪ੍ਰਾਪਤ ਕਰ ਸਕਦੇ ਹਨ।

 

15 ਦਿਨਾਂ ਦਾ ਦਿੱਤਾ ਆਫਰ

 

ਇਸ ਵਾਰ ਦਿੱਤੇ ਗਏ ਵਿਗਿਆਪਨ ਵਿਚ ਠੱਗਾਂ ਨੇ ਤਾਜ ਮਹਿਲ ਨੂੰ ਖਰੀਦਦ ਲਈ 15 ਦਿਨਾਂ ਦਾ ਵਿਸ਼ੇਸ਼ ਆਫਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸ਼ੁਰੂਆਤੀ 20 ਖਰੀਦਾਰਾਂ ਨੂੰ ਤਾਜ ਮਹਿਲ ਦੇ ਨਾਲ ਹੀ ਯਮੁਨਾ ਕਿਨਾਰੇ ਆਪਣਾ ਬੰਗਲਾ ਬਣਾਉਣ ਦਾ ਵੀ ਅਧਿਕਾਰ ਦਿੱਤਾ ਜਾਵੇਗਾ। ਇਸ ਲਈ ਠੱਗਾਂ ਨੇ ਨੋਟਿਸ ਵੀ ਦਿੱਤਾ ਹੈ। ਇਸ ਨੂੰ ਦੇਖਣ ਬਾਅਦ ਕੁਝ ਲੋਕਾਂ ਨੇ ਇਸ ਉਤੇ ਪ੍ਰਤੀਕਿਰਿਆ ਵੀ ਦਿੱਤੀ।

 

ਇਸ ਤੋਂ ਪਹਿਲਾਂ ਵੀ ਦੇਸ਼ ਦੀ ਇਹ ਧਰੋਹਰ ਨਟਵਰਲਾਲ ਵੇਚ ਚੁੱਕਿਆ ਹੈ। ਬਿਹਾਰ ਦੇ ਸੀਵਾਨ ਦੇ ਰਹਿਣ ਵਾਲੇ ਠਗ ਨਟਵਰ ਲਾਲ ਨੇ ਤਾਜ ਮਹਿਲ ਨੂੰ ਤਿੰਨ ਵਾਰ ਵੇਚਿਆ ਸੀ। ਤਾਜ ਮਹਿਲ ਦੇ ਨਾਲ ਨਾਲ ਉਸਨੇ ਲਾਲ ਕਿਲੇ ਨੂੰ ਦੋ ਵਾਰ ਵੇਚਿਆ ਸੀ। ਉਸਨੇ ਰਾਸ਼ਟਰਪਤੀ ਭਵਨ ਨੂੰ ਵੇਚ ਦਿੱਤਾ ਸੀ।

ਨਟਵਰ ਲਾਲ ਦੇ ਨਾਮ ਨਾਲ ਮਸ਼ਹੂਰ ਇਸ ਵਿਅਕਤੀ ਨੇ ਤਾਜ ਮਹਿਲ ਨੂੰ ਵੇਚਕੇ ਆਪਣਾ ਨਾਮ ਇਤਿਹਾਸ ਵਿਚ ਦਰਜ ਕਰਵਾਇਆ ਸੀ।  ਨਟਵਰਲਾਲ ਦਾ ਅਸਲੀ ਨਾਮ ਮਿਥਲੇਸ਼ ਕੁਮਾਰ ਸ੍ਰੀਵਾਸਤਮ ਸੀ। ਉਸ ਨੂੰ ਠੱਗੀ ਦੇ ਮਾਸਟਰ ਵਜੋਂ ਜਾਣਿਆ ਜਾਂਦਾ ਹੈ। ਠੱਗੀ ਦੇ 100 ਤੋਂ ਜ਼ਿਆਦਾ ਮਾਮਲੇ ਉਸ ਉਤੇ ਦਰਜ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taj Mahal is being sold on Facebook know what is the whole matter