ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਰਿਆ ਤਾਂ ਕੀ ਹੋਇਆ, 30 ਦਿਨਾਂ ’ਚ ਖੋਲ੍ਹਾਂਗਾ ਮੁਫਤ ਸਵੈ-ਰੱਖਿਆ ਕੋਚਿੰਗ: ਤਜਿੰਦਰ ਪਾਲ ਬੱਗਾ

ਦਿੱਲੀ ਦੀ ਹਰੀਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਤਜਿੰਦਰ ਪਾਲ ਬੱਗਾ ਆਮ ਆਦਮੀ ਪਾਰਟੀ ਦੀ ਰਾਜਕੁਮਾਰੀ ਢਿੱਲੋਂ ਤੋਂ 20 ਹਜ਼ਾਰ ਵੋਟਾਂ ਨਾਲ ਹਾਰ ਗਏ। ਇਸ ਹਾਰ ਦੇ ਬਾਵਜੂਦ ਤਜਿੰਦਰ ਪਾਲ ਬੱਗਾ ਨੇ ਐਲਾਨ ਕੀਤਾ ਹੈ ਕਿ ਉਹ 30 ਦਿਨਾਂ ਦੇ ਅੰਦਰ ਆਪਣੇ ਹਲਕੇ ਵਿੱਚ ਕੁੜੀਆਂ ਲਈ ਮੁਫਤ ਸਵੈ-ਰੱਖਿਆ ਕੋਚਿੰਗ ਸੈਂਟਰ ਖੋਲ੍ਹਣਗੇ।

 

ਉਨ੍ਹਾਂ ਟਵੀਟ ਕੀਤਾ, 'ਮੈਂ ਅਗਲੇ 30 ਦਿਨਾਂ ਵਿਚ ਲੜਕੀਆਂ ਲਈ ਮੁਫਤ ਸਵੈ-ਰੱਖਿਆ ਕੋਚਿੰਗ ਸੈਂਟਰ ਖੋਲ੍ਹਾਂਗਾ। ਉਨ੍ਹਾਂ ਨੇ ਇਹ ਐਲਾਨ ਆਪਣੇ ਚੋਣ ਮਨੋਰਥ ਪੱਤਰ ਕੀਤਾ। ਮੈਂ ਚੋਣ ਹਾਰ ਗਿਆ, ਪਰ ਮੈਂ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਦੀ ਕੋਸ਼ਿਸ਼ ਕਰਾਂਗਾ, ਉਹ ਵੀ ਆਪਣੀ ਤਾਕਤ 'ਤੇ।'

 

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਨਤੀਜੇ / ਆਖ਼ਰੀ ਰੁਝਾਨ ਚੁੱਕੇ ਹਨ। ਇਸ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਇਸ ਵਾਰ ਵੀ ਅਰਵਿੰਦ ਕੇਜਰੀਵਾਲ ਦੀ ਪਾਰਟੀ 62 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ 62 ਸੀਟਾਂ ਜਿੱਤੀਆਂ ਹਨ। ਬਾਕੀਆਂ ਵਿਚ ਭਾਜਪਾ ਨੇ 8 ਸੀਟਾਂ ਜਿੱਤੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tajinder Pal Bagga BJP said after defeat I will open free self defense coaching in Hari Nagar Vidhanasabha in next 30 Days