ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖਾਨ ਆਪਣੇ ਦੇਸ਼ ਵੱਲ ਧਿਆਨ ਦੇਣ : ਨਸੀਰੁੱਦੀਨ ਸ਼ਾਹ

ਇਮਰਾਨ ਖਾਨ ਆਪਣੇ ਦੇਸ਼ ਵੱਲ ਧਿਆਨ ਦੇਣ : ਨਸੀਰੁੱਦੀਨ ਸ਼ਾਹ

ਬਾਲੀਵੁਡ ਅਦਾਕਾਰ ਨਸੀਰੁੱਦੀਨ ਸ਼ਾਹ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਘੱਟ ਗਿਣਤੀ ਵਾਲੇ ਬਿਆਨ `ਤੇ ਕਰਾਰਾ ਜਵਾਬ ਦਿੱਤਾ ਹੈ। ਇਮਰਾਨ ਖਾਨ ਨੇ ਲਾਹੌਰ `ਚ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਉਹ ਮੋਦੀ ਸਰਾਕਰ ਨੂੰ ਦਿਖਾ ਦੇਵਾਂਗੇ ਕਿ ਘੱਟ ਗਿਣਤੀ ਨਾਲ ਕਿਵੇਂ ਸਲੂਕ ਕੀਤਾ ਜਾਂਦਾ ਹੈ। ਨਾਲ ਹੀ ਪਾਕਿ ਸੀਐਮ ਨੇ ਕਿਹਾ ਸੀ ਕਿ ਭਾਰਤ `ਚ ਜੋ ਕੁਝ ਹੋ ਰਿਹਾ ਹੈ ਉਹ ਮੁਸਲਮਾਨਾਂ ਦੇ ਖਿਲਾਫ ਅਸਹਿਣਸ਼ੀਲਤਾ ਦੀ ਉਦਾਹਰਣ ਹੈ। ਇਸ `ਤੇ ਪਲਟਵਾਰ ਕਰਦੇ ਹੋਏ ਨਸੀਰੁੱਦੀਨ ਸ਼ਾਹ ਨੇ ਇਮਰਾਨ ਖਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਹ ਮੁੱਦਿਆਂ `ਤੇ ਗੱਲ ਨਹੀਂ ਕਰਨੀ ਚਾਹੀਦੀ ਜੋ ਉਨ੍ਹਾਂ ਨਾਲ ਸਬੰਧਤ ਨਹੀਂ ਹਨ।


ਸੰਡੇ ਐਕਸਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਨਸੀਰੁੱਦੀਨ ਸ਼ਾਹ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮਿਸਟਰ ਖਾਨ ਨੂੰ ਆਪਣੇ ਦੇਸ਼ `ਤੇ ਧਿਆਨ ਦੇਣਾ ਚਾਹੀਦਾ, ਬਜਾਏ ਇਸਦੇ ਕਿ ਉਹ ਅਜਿਹੇ ਮੁੱਦਿਆਂ `ਤੇ ਕਮੈਂਟ ਕਰੇ ਜੋ ਉਨ੍ਹਾਂ ਨਾਲ ਸਬੰਧ ਨਹੀਂ ਰੱਖਦੇ। ਸਾਡੇ ਦੇਸ਼ `ਚ 70 ਸਾਲ ਤੋਂ ਲੋਕਤੰਤਰ ਬਣਿਆ ਹੋਇਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਜਾਣਦੇ ਹਾਂ ਕਿ ਆਪਣੀ ਦੇਖਭਾਲ ਕਿਵੇਂ ਕਰਨੀ ਹੈ।


ਦਰਅਸਲ ਪਾਕਿਸਤਾਨੀ ਪ੍ਰਧਾਨ ਮੰਤਰੀ ਖਾਨ ਦਾ ਬਿਆਨ ਨਸੀਰੁੱਦੀਨ ਸ਼ਾਹ ਦੀ ਭਾਰਤ `ਚ ਭੀੜ ਵੱਲੋਂ ਕੀਤੀ ਜਾਣ ਵਾਲੀ ਹਿੰਸਾ ਨੂੰ ਲੈ ਕੇ ਟਿੱਪਣੀ `ਤੇ ਜਾਰੀ ਵਿਵਾਦ ਵਿਚ ਆਇਆ ਸੀ। ਨਸੀਰੁੱਦੀਨ ਸ਼ਾਹ ਭਾਰਤ `ਚ ਭੀੜ ਵੱਲੋਂ ਕੁੱਟ ਕੁੱਟ ਕੇ ਮਾਰੇ ਜਾਣ ਵਾਲੇ ਮਾਮਲਿਆਂ ਨੂੰ ਲੈ ਕੇ ਆਪਣੀ ਟਿੱਪਣੀ ਕਾਰਨ ਵਿਵਾਦਾਂ `ਚ ਆਏ ਸਨ।


ਇਕ ਵੀਡੀਓ ਸਾਹਮਣੇ ਆਇਆ ਸੀ ਜਿਸ `ਚ ਨਸੀਰੁੱਦੀਨ ਨੇ ਕਿਹਾ ਸੀ ਕਿ ਕਈ ਇਲਾਕਿਆਂ `ਚ ਅਸੀਂ ਦੇਖ ਰਹੇ ਹਾਂ ਕਿ ਇਕ ਪੁਲਿਸ ਇੰਸਪੈਕਟਰ ਦੀ ਮੌਤ ਤੋਂ ਜਿ਼ਆਦਾ ਇਕ ਗਾਂ ਦੀ ਮੌਤ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਅਜਿਹੇ ਮਾਹੌਲ `ਚ ਮੈਨੂੰ ਆਪਣੇ ਬੱਚਿਆਂ ਬਾਰੇ ਸੋਚਕੇ ਫਿਕਰ ਹੁੰਦੀ ਹੈ। ਉਨ੍ਹਾਂ ਇਹ ਟਿੱਪਣੀ ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ `ਚ ਹੋਈ ਘਟਨਾ ਦੇ ਸੰਦਰਭ `ਚ ਕੀਤੀ ਸੀ। ਉਨ੍ਹਾਂ ਦੇ ਇਸ ਬਿਆਨ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ। 


ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਵਿਵਾਦ `ਚ ਭਾਰਤ ਨੂੰ ਨਸੀਹਤ ਦਿੱਤੀ ਸੀ ਕਿ ਉਹ ਭਾਰਤ ਦੀ ਸਰਕਾਰ ਨੂੰ ਦਿਖਾ ਦੇਣਗੇ ਕਿ ਘੱਟ ਗਿਣਤੀਆਂ ਨਾਲ ਕਿਵੇਂ ਸਲੂਕ ਕੀਤਾ ਜਾਂਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Take care of own country Naseeruddin Shah tells Pak PM Imran Khan on minorities remark