ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ’ਤੇ ਹਦਾਇਤਾਂ ਬਾਵਜੂਦ ਸ਼ਾਹੀਨ ਬਾਗ ’ਚ ਔਰਤਾਂ ਦਾ ਪ੍ਰਦਰਸ਼ਨ ਜਾਰੀ

ਸ਼ਾਹੀਨਬਾਗ ਦੀਆਂ ਮਹਿਲਾ ਪ੍ਰਦਰਸ਼ਨਕਾਰੀਆਂ ਅਤੇ ਦਿੱਲੀ ਪੁਲਿਸ ਵਿਚਕਾਰ ਮੰਗਲਵਾਰ ਨੂੰ ਫਿਰ ਗੱਲਬਾਤ ਹੋਈ ਇਥੇ ਪੁਲਿਸ ਅਧਿਕਾਰੀਆਂ ਨੇ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੀਆਂ ਔਰਤਾਂ ਨੂੰ ਮੁੱਖ ਸੜਕ ਖਾਲੀ ਕਰਨ ਦੀ ਅਪੀਲ ਕੀਤੀ ਪਰ ਮੁਜ਼ਾਹਰਾਕਾਰੀ ਔਰਤਾਂ ਨੇ ਪੁਲਿਸ ਦੀ ਅਪੀਲ ਨੂੰ ਨਜ਼ਰ ਅੰਦਾਜ਼ ਕਰਦਿਆਂ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ

 

 

ਇਸ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਵਿਚਾਲੇ ਗੱਲਬਾਤ ਇਕ ਵਾਰ ਫਿਰ ਅਸਫਲ ਹੋ ਗਈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਗੱਲਾਂਬਾਤਾਂ ਹੋਈਆਂ ਸਨ, ਜੋ ਕਿਸੇ ਸਿਰੇ ਤੱਕ ਨਹੀਂ ਪਹੁੰਚੀਆਂ ਸਨਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸੜਕ ਦਾ ਇਕ ਪਾਸਾ ਖਾਲੀ ਕਰ ਦੇਣ ਤਾਂ ਕਿ ਵਾਹਨਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਸਕੇ ਪਰ ਗੱਲ ਸਿਰੇ ਨਾ ਚੜ੍ਹ ਸਕੀ।

 

 

ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼ਾਹੀਨਬਾਗ ਦੀ ਮੁੱਖ ਸੜਕ 'ਤੇ ਬੈਠੀਆਂ ਔਰਤ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਕਈ ਵਾਰ ਆਏ ਹਨ ਮੰਗਲਵਾਰ ਨੂੰ ਪੁਲਿਸ ਅਤੇ ਪ੍ਰਦਰਸ਼ਨਕਾਰੀ ਔਰਤਾਂ ਵਿਚਾਲੇ ਗੱਲਬਾਤ ਲਈ ਇੱਕ ਨਿਰਪੱਖ ਸਥਾਨ ਦੀ ਚੋਣ ਕੀਤੀ ਗਈ

 

ਪੁਲਿਸ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਵਿਚਕਾਰ ਸ਼ਾਹੀਨ ਬਾਗ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਸਥਿਤ ਚੌਰਾਹੇ 'ਤੇ ਗੱਲਬਾਤ ਹੋਈ ਇੱਥੇ ਸਥਾਨਕ ਐਸਐਚਓ ਅਤੇ ਏਸੀਪੀ ਜਗਦੀਸ਼ ਯਾਦਵ ਪੁਲਿਸ ਦੀ ਤਰਫੋਂ ਮੌਜੂਦ ਸਨ ਉਥੇ ਹੀ ਲਗਭਗ 20 ਔਰਤਾਂ ਪ੍ਰਦਰਸ਼ਨਕਾਰੀਆਂ ਦੀ ਤਰਫੋਂ ਗੱਲਬਾਤ ਵਿਚ ਸ਼ਾਮਲ ਹੋਈ।
 

ਇਕ ਪ੍ਰਦਰਸ਼ਨਕਾਰੀ ਔਰਤ ਫਾਤੀਮਾ ਨੇ ਕਿਹਾ ਕਿ ਸੜਕ ਦਾ ਦੂਜਾ ਖਾਲੀ ਕਰਨ ਨਾਲ ਹੋਣ ਵਾਲੀ ਆਵਾਜਾਈ ਉਨ੍ਹਾਂ ਦੀ ਸੁਰੱਖਿਆ ਲਈ ਖਤਰਾ ਸਾਬਤ ਹੋ ਸਕਦੀ ਹੈ। ਪੁਲਿਸ ਵਲੋਂ ਕਾਫੀ ਦੇਰ ਮਗਰੋਂ ਸਮਝਾਏ ਜਾਣ ਮਗਰੋਂ ਵੀ ਪ੍ਰਦਰਸ਼ਨਕਾਰੀ ਔਰਤਾਂ ਨਾ ਮੰਨੀਆ ਤੇ ਮੁੜ ਪ੍ਰਦਰਸ਼ਨ ਕਰਨ ਲਈ ਮਿਥੀ ਥਾਂ ਤੇ ਚਲੀਆਂ ਗਈਆਂ ਤੇ ਨਾਹਰੇਬਾਜ਼ੀ ਕਰਨ ਲੱਗ ਪਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Talk between Protesters and delhi police in Shaheen bagh has failed