ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਲਵੰਡੀ ਸਾਬੋ, ਬਠਿੰਡਾ ਦਾ ਫ਼ੌਜੀ ਜਵਾਨ ਹੈਪੀ ਸਿੰਘ ਕਸ਼ਮੀਰ `ਚ ਸ਼ਹੀਦ

ਤਲਵੰਡੀ ਸਾਬੋ, ਬਠਿੰਡਾ ਦਾ ਫ਼ੌਜੀ ਜਵਾਨ ਹੈਪੀ ਸਿੰਘ ਕਸ਼ਮੀਰ `ਚ ਸ਼ਹੀਦ

ਅੱਜ ਕਾਜ਼ੀਗੁੰਡ ਇਲਾਕੇ `ਚ ਅਨੰਤਨਾਗ ਵਿਖੇ ਹੋਏ ਇੱਕ ਗਹਿਗੱਚ ਮੁਕਾਬਲੇ ਦੌਰਾਨ ਪੰਜਾਬ ਦਾ ਇੱਕ ਫ਼ੌਜੀ ਜਵਾਨ ਹੈਪੀ ਸਿੰਘ ਸ਼ਹੀਦ ਹੋ ਗਿਆ ਤੇ ਦੋ ਹੋਰ ਪੰਜਾਬੀ ਫ਼ੌਜੀ ਜਵਾਨ ਭੁਪਿੰਦਰ ਸਿੰਘ ਅਤੇ ਕੁਲਵੰਤ ਸਿੰਘ ਜ਼ਖ਼ਮੀ ਹੋ ਗਏ। ਇਹ ਸਾਰੇ 19 ਰਾਸ਼ਟਰੀ ਰਾਈਫ਼ਲਜ਼ ਨਾਲ ਸਬੰਧਤ ਹਨ।


ਫ਼ੌਜ ਦੇ ਬੁਲਾਰੇ ਨੇ ਇਸ ਮੁਕਾਬਲੇ ਅਤੇ ਫ਼ੌਜੀ ਜਵਾਨ ਦੀ ਸ਼ਹਾਦਤ ਦੀ ਪੁਸ਼ਟੀ ਕੀਤੀ।


ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਜਿ਼ਲ੍ਹੇ ਦੇ ਤਲਵੰਡੀ ਸਾਬੋ ਲਾਗਲੇ ਪਿੰਡ ਰਾਮਨਗਰ ਦੇ ਜੰਮਪਲ਼ ਹੈਪੀ ਸਿੰਘ ਦੀ ਸ਼ਹਾਦਤ `ਤੇ ਜਿੱਥੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ; ਉੱਥੇ ਪੰਜਾਬ ਦੀ ਤਰਫ਼ੋਂ ਸ਼ਹੀਦ ਨੂੰ ਸਲਾਮ ਵੀ ਕੀਤਾ ਹੈ।    

 

 

24 ਸਾਲਾ ਸਿਪਾਹੀ ਹੈਪੀ ਸਿੰਘ ਦੇ ਪਿੰਡ ਰਾਮਨਗਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਸ ਦਾ ਪਿੰਡ ਰਾਮਨਗਰ ਬਠਿੰਡਾ ਤੋਂ 39 ਕਿਲੋਮੀਟਰ ਦੂਰ ਮੌੜ ਮੰਡੀ ਨੇੜੇ ਸਥਿਤ ਹੈ।


ਹੈਪੀ ਸਿੰਘ ਛੇ ਸਾਲ ਪਹਿਲਾਂ ਫ਼ੌਜ `ਚ ਭਰਤੀ ਹੋਇਆ ਸੀ। ਉਹ ਹਾਲੇ ਅਣਵਿਆਹਿਆ ਸੀ ਤੇ ਉਹ ਆਪਣੇ ਪਿੱਛੇ ਆਪਣੇ ਪਿਤਾ ਦੇਵਰਾਜ ਸਿੰਘ, ਦੋ ਵੱਡੇ ਭਰਾ ਛੱਡ ਗਿਆ ਹੈ। ਉਸ ਦਾ ਵੱਡਾ ਭਰਾ ਬਲਜੀਤ ਸਿੰਘ ਵੀ ਫ਼ੌਜ `ਚ ਹੈ। ਛੋਟੇ ਭਰਾ ਦਾ ਨਾਂਅ ਗੁਰਦਿੱਤ ਸਿੰਘ ਹੈ ਤੇ ਉਨ੍ਹਾਂ ਦੀ ਇੱਕ ਭੈਣ ਵੀ ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਫ਼ੌਜੀ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਬਠਿੰਡਾ ਪੁੱਜੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Talwandi Sabo Bathinda soldier martyred in J K